30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਬੱਡੀ ਖਿਡਾਰੀ ਦੀ ਮੌਤ 30 ਐੱਮ.ਐੱਮ. ਦੀ ਪਿਸਤੌਲ ਨਾਲ ਚਲਾਈ ਗੋਲੀ ਨਾਲ ਹੋਈ, ਪੋਸਟਮਾਰਟਮ ਦੀ ਰਿਪੋਰਟ 'ਚ ਖੁਲਾਸਾ

ਅਜੀਤ ਡੈਸਕ 05-11-2025
ਜਗਰਾਉਂ, 4 ਨਵੰਬਰ (ਗੁਰਦੀਪ ਸਿੰਘ ਮਲਕ)-ਕਬੱਡੀ ਖਿਡਾਰੀ ਤੇਜਪਾਲ ਸਿੰਘ ਜਿਸ ਦੀ ਮੌਤ ਮੰਗਲਵਾਰ ਨੂੰ ਹੋਈ ਸੀ, ਪਰਿਵਾਰਕ ਮੈਂਬਰਾਂ ਨੇ ਕਤਲ ਦੇ ਪੰਜਵੇਂ ਦਿਨ ਪੋਸਟਮਾਰਟਮ ਕਰਵਾਉਣ 'ਤੇ ਸਹਿਮਤੀ ਜਤਾਈ | ਇਹ ਫ਼ੈਸਲਾ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੋਮਵਾਰ ਰਾਤ ਹੋਈ ਬੈਠਕ ਤੋਂ ਬਾਅਦ ਲਿਆ ਗਿਆ, ਜਿਸ 'ਚ ਪੁਲਿਸ ਨੇ ਭਰੋਸਾ ਦਿਵਾਇਆ ਕਿ ਤੀਜਾ ਆਰੋਪੀ ਹਰਜੋਬਨਪ੍ਰੀਤ ਸਿੰਘ ਉਰਫ ਕਾਲਾ ਰੂਮੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ | ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ | ਡਾਕਟਰਾਂ ਮੁਤਾਬਕ ਤੇਜਪਾਲ ਨੂੰ 30 ਐੱਮ.ਐੱਮ. ਦੀ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ | ਗੋਲੀ ਦਿਲ ਦੇ ਨੇੜੇ ਸਰੀਰ 'ਚ ਦਾਖਲ ਹੋਈ ਤੇ ਅੰਦਰ ਘੁੰਮਦੀ ਹੋਈ ਗੁਰਦੇ ਕੋਲੋਂ ਨਿਕਲੀ | ਗੋਲੀ ਬਹੁਤ ਨੇੜੇ ਤੋਂ ਚਲਾਈ ਗਈ ਸੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਐਸ.ਐਸ.ਪੀ. ਦੇ ਹੁਕਮਾਂ 'ਤੇ ਖਾਸ ਟੀਮਾਂ ਬਣਾਈਆਂ ਗਈਆਂ ਹਨ, ਜੋ ਹੱਤਿਆਕਾਂਡ ਦੇ ਹਰ ਪੱਖ ਦੀ ਜਾਂਚ ਕਰ ਰਹੀਆਂ ਹਨ | ਪੁਲਿਸ ਹੁਣ ਤੱਕ ਦੋ ਮੁੱਖ ਆਰੋਪੀਆਂ ਹਨੀ ਅਤੇ ਗਗਨਾ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਤੋਂ ਗੈਰ ਕਾਨੂੰਨੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ | ਤੀਜੇ ਆਰੋਪੀ ਕਾਲਾ ਰੂਮੀ ਦੀ ਤਲਾਸ਼ ਜਾਰੀ ਹੈ |
ਪਿਛਲੀ ਖ਼ਬਰ ਪੁੜੈਣ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਵ: ਪਰਮਜੀਤ ਕੌਰ ਬੋਪਾਰਾਏ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਅਗਲੀ ਖ਼ਬਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਹਾੜ੍ਹੀ ਫ਼ਸਲ ਬਿਜਾਈ ਸਮੇਂ ਡੀ.ਏ.ਪੀ. ਦੀ ਥੁੜ ਆਈ-ਦਿਓਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।