30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਿੱਸੋਵਾਲ-ਬੁਢੇਲ ਸੜਕ ਦੇ ਕੰਮ ਦੀ ਸਾਬਕਾ ਸਹਾਇਕ ਗੈਰੀਸਨ ਇੰਜੀਨੀਅਰ ਵਲੋਂ ਸ਼ਲਾਘਾ

ਅਜੀਤ ਡੈਸਕ 23-11-2025
ਗੁਰੂਸਰ ਸੁਧਾਰ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡਾਂ ਵਿਚ ਹੁੰਦੇ ਵਿਕਾਸ ਕਾਰਜਾਂ ਜਾਂ ਬਣਨ ਵਾਲੀਆਂ ਸੜਕਾਂ ਵਿਚ ਊਣਤਾਈਆਂ, ਘਪਲੇਬਾਜ਼ੀ, ਸ਼ਿਕਾਇਤਾਂ ਆਦਿ ਦੇ ਸਬੰਧ ਵਿਚ ਤਾਂ ਹੁਣ ਤੱਕ ਅਨੇਕਾਂ ਵਾਰ ਖ਼ਬਰਾਂ ਦੇ ਰੂਪ ਵਿਚ ਪੜ੍ਹਨ, ਦੇਖਣ ਤੇ ਸੁਣਨ ਨੂੰ ਮਿਲਿਆ ਹੈ ਪ੍ਰੰਤੂ ਪਿੰਡ ਹਿੱਸੋਵਾਲ ਦੇ ਵਸਨੀਕ ਤੇ ਮਿਲਟਰੀ ਇੰਜੀਨੀਅਰਿੰਗ ਸਰਵਿਸ (ਐੱਮ.ਈ.ਐੱਸ.) ਵਿਚੋਂ ਵੱਕਾਰੀ ਅਹੁਦੇ ਤੇ ਸੇਵਾਮੁਕਤ ਸਹਾਇਕ ਗੈਰੀਸਰ ਇੰਜੀਨੀਅਰ ਹਰਮੇਲ ਸਿੰਘ ਨੇ ਹਿੱਸੋਵਾਲ ਤੋਂਾ ਬੁਢੇਲ ਪਿੰਡ ਤੱਕ ਪੰਜਾਬ ਮੰਡੀਕਰਨ ਬੋਰਡ ਵਲੋਂ ਬਣਾਈ ਜਾ ਰਹੀ ਸੜਕ ਦਾ ਕੰਮ ਵਿਚ ਵਰਤੇ ਜਾ ਰਹੇ ਮਟੀਰੀਅਲ 'ਤੇ ਹੁਣ ਤੱਕ ਕੀਤੇ ਜਾ ਚੁੱਕੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਹੈ | ਜ਼ਿਕਰਯੋਗ ਹੈ ਕਿ ਗੈਰੀਸਨ ਇੰਜੀਨੀਅਰ ਦੀ ਦੇਖ-ਰੇਖ ਹੇਠ ਹਵਾਈ ਸੈਵਾ ਜਾਂ ਥਲ ਸੈਨਾ ਦੇ ਸਟੇਸ਼ਨਾਂ ਅੰਦਰ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਤੇ ਪ੍ਰਾਜੈਕਟ ਸਿਰੇ ਚਾੜ੍ਹੇ ਜਾਂਦੇ ਹਨ ਤੇ ਸਾਬਕਾ ਸਹਾਇਕ ਗੈਰੀਸਨ ਇੰਜੀਨੀਅਰ ਹਰਮੇਲ ਸਿੰਘ ਹਿੱਸੋਵਾਲ ਨੇ ਖ਼ਸਤਾ ਹਾਲਤ ਸੜਕ ਉੱਪਰ ਪੜਾਅ ਵਾਰ ਪਾਏ ਮਟੀਰੀਅਲ ਪੱਥਰ, ਬਜਰੀ, ਮਿੱਟੀ ਦੀ ਮਿਕਦਾਰ ਤੇ ਹੁਣ ਇਸ ਉੱਪਰ ਫਾਈਨਲ 'ਲੇਅਰ' ਤੋਂ ਪਹਿਲਾਂ ਲੁੱਕ ਦੇ ਛਿੜਕਾਅ, ਸੋਲਿੰਗ ਦੇ ਕੰਮਾਂ 'ਤੇ ਆਪਣੇ ਤੌਰ 'ਤੇ ਪੂਰਨ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਪਹਿਲਾਂ ਕਦੇ ਵੀ ਸੜਕ ਦਾ ਨਿਰਮਾਣ ਜ਼ਿੰਮੇਵਾਰੀ ਨਾਲ ਨਹੀਂ ਕੀਤਾ ਗਿਆ ਸੀ | ਉਨ੍ਹਾਂ ਵਿਭਾਗ ਦੇ ਐਕਸੀਅਨ ਜਤਿਨ ਸਿੰਗਲਾ ਦੀ ਅਗਵਾਈ ਹੇਠ ਐੱਸ.ਡੀ.ਓ. ਗੁਰਜੀਤ ਸਿੰਘ, ਜੇ.ਈ. ਲਵਪ੍ਰੀਤ ਸਿੰਘ, ਸੁਪਰਵਾਈਜ਼ਰ ਅਮਰਜੀਤ ਸਿੰਘ ਵਲੋਂ ਇਮਾਨਦਾਰੀ ਨਾਲ ਸੜਕ ਦੇ ਨਿਰਮਾਣ ਬਦਲੇ ਪ੍ਰਸੰਸਾ ਕਰਦਿਆਂ ਸੂਬਾ ਸਰਕਾਰ ਨੂੰ ਪੱਤਰ ਲਿਖਦਿਆਂ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਇੰਨ੍ਹਾਂ ਅਧਿਕਾਰੀਆਂ ਨੂੰ ਬਣਦੀ ਤਰੱਕੀ ਦੇਣ ਦੀ ਮੰਗ ਕੀਤੀ ਤੇ ਕਿਹਾ ਕਿ ਅਜਿਹਾ ਕਰਨ ਨਾਲ ਹਰ ਮਹਿਕਮੇ ਦੇ ਅਧਿਕਾਰੀਆਂ ਨੂੰ ਇਕ ਵਧੀਆ ਸੰਦੇਸ਼ ਜਾਵੇਗਾ |
ਪਿਛਲੀ ਖ਼ਬਰ ਸਲੇਮਪੁਰ 'ਚ ਕਿਸਾਨੀ ਮਸਲਿਆਂ ਨੂੰ ਲੈ ਕੇ ਬੀ.ਕੇ.ਯੂ. ਡਕੌਂਦਾ ਦੀ ਭਰਵੀਂ ਮੀਟਿੰਗ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਲੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।