02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੱਤਿਆ ਭਾਰਤੀ ਐਲੀਮੈਂਟਰੀ ਸਕੂਲ 'ਚ ਰੰਗ-ਤਰੰਗ ਪ੍ਰੋਗਰਾਮ

ਅਜੀਤ ਡੈਸਕ 23-11-2025
ਹੰਬੜਾਂ, 22 ਨਵੰਬਰ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ ਪਿ੍ੰਸੀਪਲ ਜਸ਼ਮਨਦੀਪ ਸਿੰਘ ਗਰੇਵਾਲ, ਕਲੱਸਟਰ ਕੋਆਰਡੀਨੇਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਰੰਗ-ਤਰੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਕਲੱਸਟਰ ਪੱਧਰੀ ਸਕੂਲਾਂ ਦੇ ਵਿਦਿਆਰੀਆਂ ਦੇ ਕੁਇਜ਼ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ ਤੇ ਵਿਦਿਆਰਥੀਆਂ ਨੇ ਰੰਗ-ਤਰੰਗ ਪ੍ਰੋਗਰਾਮ 'ਚ ਵੱਧ-ਚੜ੍ਹਕੇ ਭਾਗ ਲਿਆ | ਰੰਗ ਤਰੰਗ ਪ੍ਰੋਗਰਾਮ ਸਮੇਂ ਸਕੂਲੀ ਵਿਦਿਆਰਥੀਆਂ ਨੇ ਦਹੇਜ ਪ੍ਰਥਾ 'ਤੇ ਤੰਜ਼ ਕਰਦੀ ਕੋਰੀਓਗ੍ਰਾਫੀ ਪੇਸ਼ ਕਰਨ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ | ਇਸ ਸਮੇਂ ਕੁਇਜ਼, ਡਰਾਇੰਗ ਮੁਕਾਬਲਿਆਂ ਕਰਵਾਏ ਗਏ | ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਪੰਚਾਇਤ ਮੈਂਬਰ ਅਵਤਾਰ ਸਿੰਘ ਭੰਦੋਲ, ਪੰਚਾਇਤ ਮੈਂਬਰ ਜਗਦੀਸ਼ ਕੌਰ, ਰਣਵੀਰ ਸਿੰਘ ਹੰਬੜਾਂ, ਪਿ੍ੰ. ਜਸਮਨਦੀਪ ਸਿੰਘ ਗਰੇਵਾਲ, ਕਲੱਸਟਰ ਕੋਆਰਡੀਨੇਟਰ ਹਰਦੀਪ ਸਿੰਘ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ | ਪ੍ਰਧਾਨ ਹੰਬੜਾਂ ਨੇ ਕਿਹਾ ਕਿ ਵਿੱਦਿਅਕ ਖੇਤਰ 'ਚ ਸੱਤਿਆ ਭਾਰਤੀ ਸਕੂਲ ਇਲਾਕੇ ਦਾ ਮੋਹਰੀ ਸਕੂਲ ਹੈ, ਜਿਸ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ ਖੇਡਾਂ ਤੇ ਹੋਰ ਸਕੂਲੀ ਗਤੀਵਿਧੀਆਂ 'ਚ ਹਮੇਸ਼ਾਂ ਮੋਹਰੀ ਰਹੇ ਹਨ | ਇਸ ਮੌਕੇ ਮੈਡਮ ਗੁਰਮੀਤ ਕੌਰ, ਪਲਵੀ ਜੁਲਕਾ, ਬਲਜੀਤ ਕੌਰ, ਮਾ. ਕਰਮਜੋਤ ਸਿੰਘ, ਨੇਹਾ ਭੱਟ, ਪਿ੍ਤਪਾਲ ਕੌਰ, ਵੰਸ਼ ਭਾਟੀਆ, ਅਰਪਿੰਦਰ ਕੌਰ, ਮਨਦੀਪ ਕੌਰ, ਕੁਲਜਿੰਦਰ ਕੌਰ, ਹਰਪ੍ਰੀਤ ਕੌਰ, ਗੁਰਲੀਨ ਕੌਰ, ਰੁਪਿੰਦਰ ਕੌਰ, ਅਵਨਿੰਦਰ ਕੌਰ, ਆਸ਼ਾ ਦੇਵੀ, ਰਮਨਦੀਪ ਕੌਰ ਸਮੇਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਭਗਤ ਰਵਿਦਾਸ ਪਿੰਡ ਬਿੰਜਲ ਵਿਖੇ ਲਾਇਬ੍ਰੇਰੀ ਦੀ ਸਥਾਪਨਾ 23 ਨੂੰ ਅਗਲੀ ਖ਼ਬਰ ਸਾਬਕਾ ਅਧਿਆਪਕ ਆਗੂ ਪ੍ਰੇਮ ਸਿੰਘ ਘੁਮਾਣ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।