30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਿੱਖ ਪ੍ਰਚਾਰਕ ਭਜਨ ਸਿੰਘ ਦੇਹੜਕਾ ਦੀ ਪਤਨੀ ਨੂੰ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨਿਆ

ਅਜੀਤ ਡੈਸਕ 06-12-2025
ਹਠੂਰ, 5 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਾਣੂੰਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ (ਜਨਰਲ ਔਰਤ) ਲਈ ਉੱਘੇ ਸਮਾਜ ਸੇਵੀ ਅਤੇ ਸਿੱਖ ਪ੍ਰਚਾਰਕ ਗਿਆਨੀ ਭਜਨ ਸਿੰਘ ਦੇਹੜਕਾ ਦੀ ਪਤਨੀ ਬੀਬੀ ਮਨਜੀਤ ਕੌਰ ਦੇਹੜਕਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਜ਼ਿਕਰਯੋਗ ਹੈ ਕਿ ਗਿਆਨੀ ਭਜਨ ਸਿੰਘ ਦੇਹੜਕਾ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਕਾਰਜਾਂ 'ਚ ਵੱਧ-ਚੜ੍ਹਕੇ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਇਲਾਕੇ 'ਚ ਅਸਰ ਰਸੂਖ ਅਹਿਮ ਹੈ | 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਉਮੀਦਵਾਰ ਬੀਬੀ ਮਨਜੀਤ ਕੌਰ ਦੇ ਪਤਨੀ ਗਿਆਨੀ ਭਜਨ ਸਿੰਘ ਦੇਹੜਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਇਸ ਚੋਣ ਲਈ ਚੁਨਣ 'ਤੇ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਹੱਕ 'ਚ ਵੋਟ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਅਤੇ ਉਹ ਇਮਾਨਦਾਰੀ ਤੇ ਮਿਹਨਤ ਨਾਲ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਕਰਨਗੇ |
ਪਿਛਲੀ ਖ਼ਬਰ ਜ਼ੋਨ ਚੌਂਕੀਮਾਨ ਤੋਂ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਲਈ ਹੈਪੀ ਸੇਖੂਪੁਰਾ ਡੁਬਈ ਨੂੰ ਉਮੀਦਵਾਰ ਬਣਾਇਆ ਅਗਲੀ ਖ਼ਬਰ ਜਗਰਾਉਂ ਵਿਧਾਨ ਸਭਾ ਹਲਕੇ ਤੋਂ 25 ਬਲਾਕ ਸੰਮਤੀ ਜ਼ੋਨਾਂ 'ਚੋਂ 111 ਉਮੀਦਵਾਰਾਂ ਦੇ ਪੇਪਰ ਸਹੀ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।