28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਿੱਧਵਾਂ ਕਾਲਜ ਵਿਖੇ 'ਰਾਸ਼ਟਰੀ ਗਣਿਤ ਦਿਵਸ' ਮੌਕੇ ਆਨ-ਲਾਈਨ ਕੁਇਜ਼

ਅਜੀਤ ਡੈਸਕ 26-12-2025
ਚੌਕੀਮਾਨ, 25 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਰਹਿਨੁਮਾਈ ਹੇਠ ਇਲਾਕੇ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਸਾਇੰਸ ਵਿਭਾਗ ਅਤੇ ਆਈ.ਕਿਉ.ਏ.ਸੀ. ਵਲੋਂ ਸਾਂਝੇ ਰੂਪ ਵਿਚ 'ਰਾਸ਼ਟਰੀ ਗਣਿਤ ਦਿਵਸ' ਮੌਕੇ ਆਨ-ਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ | ਇਹ ਦਿਵਸ ਪ੍ਰਸਿੱਧ ਗਣਿਤ-ਸ਼ਾਸਤਰੀ ਸ਼੍ਰੀ ਨਿਵਾਜਨ ਰਾਮਾਨੁਜਨ ਦੀ ਯਾਦ ਨੂੰ ਸਮਰਪਿਤ ਸੀ | ਗਣਿਤ ਵਿਭਾਗ ਦੇ ਪ੍ਰੋ. ਰਜਨੀ ਅਤੇ ਪ੍ਰੋ. ਅਸ਼ਵਨੀ ਜੈਨ ਦੀ ਅਗਵਾਈ ਅਧੀਨ ਕਰਵਾਏ ਇਸ ਆਨ-ਲਾਈਨ ਕੁਇਜ਼ ਵਿਚ ਕਾਲਜ ਦੇ ਨਾਲ-ਨਾਲ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਧ-ਚੜ੍ਹਕੇ ਭਾਗ ਲਿਆ |
ਪਿਛਲੀ ਖ਼ਬਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਜਥੇਬੰਦੀ ਵਲੋਂ ਡਟਵਾਂ ਵਿਰੋਧ ਜਾਰੀ ਰਹੇਗਾ-ਭੈਰੋਮੁੰਨਾਂ/ਗੌਂਸਪੁਰ ਅਗਲੀ ਖ਼ਬਰ ਲਹਿਰਾ ਵਿਖੇ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸਮੇਂ 300 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।