28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਲਹਿਰਾ ਵਿਖੇ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸਮੇਂ 300 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ

ਅਜੀਤ ਡੈਸਕ 26-12-2025
ਡੇਹਲੋਂ, 25 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਲਹਿਰਾ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਯੂ. ਐੱਸ. ਏ. ਦੇ ਸਹਿਯੋਗ ਨਾਲ ਸਵਰਗਵਾਸੀ ਮਾਤਾ ਨਰੈਣ ਕੌਰ ਖੰਗੂੜਾ ਦੀ ਯਾਦ ਵਿਚ ਚਮਕੌਰ ਸਿੰਘ ਯੂ. ਐੱਸ. ਏ. ਅਤੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਲਗਾਇਆ ਗਿਆ ¢ ਇਸ ਕੈਂਪ ਦਾ ਉਦਘਾਟਨ ਏ. ਸੀ. ਪੀ. ਲੁਧਿਆਣਾ ਰਣਜੀਤ ਸਿੰਘ ਬੈਂਸ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਅਤੇ ਚਮਕੌਰ ਸਿੰਘ ਯੂ. ਐੱਸ. ਏ. ਨੇ ਸਾਂਝੇ ਤੌਰ 'ਤੇ ਕੀਤਾ¢ ਇਸ ਕੈਂਪ ਵਿਚ ਇਲਾਕੇ ਦੇ 300 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ, ਜਿਨ੍ਹਾਂ ਦੀਆਂ ਅੱਖਾਂ ਦੀ ਜਾਂਚ ਡਾ. ਰਾਜਦੀਪ ਸਿੰਘ ਅਤੇ ਡਾ. ਪ੍ਰਮਿੰਦਰ ਸਿੰਘ ਸਮੇਤ ਦੀ ਟੀਮ ਵਲੋਂ ਕੀਤੀ ਗਈ ਅਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਮਰੀਜ਼ਾਂ ਨੂੰ ਜਾਗਰੂਕ ਵੀ ਕੀਤਾ ਗਿਆ ¢ ਇਸ ਸਮੇਂ ਲੋੜਵੰਦ ਮਰੀਜ਼ਾਂ ਦੇ ਆਪੇ੍ਰਸ਼ਨਾਂ ਤੋਂ ਇਲਾਵਾ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ¢ ਇਸ ਸਮੇਂ ਹਰਮਿੰਦਰ ਸਿੰਘ ਕੈਲੇਫੋਰਨੀਆ ਗਾਰਡਨ ਨੇ ਦੱਸਿਆ ਕਿ ਸਵਰਗਵਾਸੀ ਮਾਤਾ ਨਰੈਣ ਕੌਰ ਖੰਗੂੜਾ ਦੀ ਯਾਦ ਵਿਚ ਹਰ ਸਾਲ ਲਗਾਇਆ ਜਾਂਦਾ ਹੈ, ਜਿਸ ਦੌਰਾਨ ਸੈਂਕੜੇ ਮਰੀਜ਼ ਲਾਹਾ ਲੈ ਚੁੱਕੇ ਹਨ¢ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਕੈਲੇਫੋਰਨੀਆ ਗਾਰਡਨ ਲਹਿਰਾ ਡਾਇਰੈਕਟਰ ਚਮਕੌਰ ਸਿੰਘ ਯੂ. ਐੱਸ. ਏ. ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦਾਂ ਦੀ ਮਦਦ ਵਿਚ ਸਹਾਈ ਹੁੰਦੇ¢ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਗਲੇ ਵਰੇ੍ਹ ਅੱਖਾਂ ਦੇ ਕੈਂਪ ਦੌਰਾਨ ਲੋੜਵੰਦ ਲੋਕਾਂ ਨੂੰ ਹੋਰ ਵੀ ਮੁਫ਼ਤ ਸਹੂਲਤਾਂ ਦਿੱਤੀਆਂ ਜਾਣਗੀਆਂ¢ ਇਸ ਸਮੇਂ ਹਰਮਿੰਦਰ ਸਿੰਘ ਕੈਲੇਫੋਰਨੀਆ ਗਾਰਡਨ, ਹਰਚੰਦ ਸਿੰਘ ਪ੍ਰਧਾਨ, ਅਵਤਾਰ ਸਿੰਘ ਓਵਰਸੀਅਰ, ਹੁਸ਼ਿਆਰ ਸਿੰਘ, ਜੋਗਿੰਦਰ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ ਫ਼ੌਜੀ, ਅਮਰੀਕ ਸਿੰਘ, ਪਰਮਜੀਤ ਸਿੰਘ, ਧੰਨਾ ਸਿੰਘ, ਨਿਰਮਲ ਸਿੰਘ ਗਰੇਵਾਲ, ਡਾ. ਮਨਜੀਤ ਸਿੰਘ, ਸੋਹਣ ਸਿੰਘ, ਸਿਕੰਦਰ ਸਿੰਘ, ਇੰਦਰ ਸੋਹਲ, ਮੈਨੇਜਰ ਅਵਤਾਰ ਸਿੰਘ, ਗੁਰਦੀਪ ਸਿੰਘ ਆਸਟ੍ਰੇਲੀਆ, ਮਨਜੀਤ ਸਿੰਘ ਲਾਡੀ, ਡਾ. ਸੋਮਰਾਜ, ਬਲਜੀਤ ਸਿੰਘ, ਡਾ. ਰਾਜਵੰਤ ਸਿੰਘ, ਹੰਸਰਾਜ ਸਿੰਘ, ਜਸਵੀਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ 'ਰਾਸ਼ਟਰੀ ਗਣਿਤ ਦਿਵਸ' ਮੌਕੇ ਆਨ-ਲਾਈਨ ਕੁਇਜ਼ ਅਗਲੀ ਖ਼ਬਰ ਅਗਾਮੀ ਸੂਬਾਈ ਚੋਣਾਂ ਵਿਚ ਅਕਾਲੀ ਦਲ ਸਿਰਮੌਰ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਵੇਗਾ- ਗਰੇਵਾਲ/ਘਲੋਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।