19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸ਼ਹੀਦੀ ਸਭਾ ਨੂੰ ਸਮਰਪਿਤ ਧਾਰਮਿਕ ਸਮਾਗਮ ਜਾਰੀ

ਅਜੀਤ ਡੈਸਕ 28-12-2025
ਮੁੱਲਾਂਪੁਰ-ਦਾਖਾ, 27 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੁੱਲਾਂਪੁਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪ੍ਰਬੰਧਕ ਕਮੇਟੀ ਪ੍ਰਧਾਨ ਮੇਜਰ ਸਿੰਘ ਗੋਰਾ, ਮੀਤ ਪ੍ਰਧਾਨ ਦਵਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਮਨਜੀਤ ਸਿੰਘ, ਸੁਰਜੀਤ ਸਿੰਘ ਗਿੱਲ, ਜਗਦੀਸ ਸਿੰਘ ਬਿੱਟੂ ਹੋਰ ਕਮੇਟੀ ਮੈਂਬਰਾਂ ਵਲੋਂ ਮੁੱਲਾਂਪੁਰ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਦੀਵਾਨ ਜਾਰੀ ਹਨ | ਧਾਰਮਿਕ ਦੀਵਾਨਾਂ ਦੇ ਦੂਸਰੇ ਦਿਨ ਭਾਈ ਮੁਹੱਬਤਪ੍ਰੀਤ ਸਿੰਘ ਲੀਲ੍ਹਾਂ ਮੇਘ ਸਿੰਘ ਵਾਲਿਆਂ ਸੰਗਤ ਨੂੰ ਫਤਿਹਗੜ੍ਹ ਸਾਹਿਬ ਸ਼ਹੀਦੀ ਸਾਕੇ ਦਾ ਪ੍ਰਸੰਗ ਸੁਣਾਇਆ ਗਿਆ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਖ਼ਾਲਸਾ ਪੰਥ ਉੱਪਰ ਨਿਸ਼ਾਵਰ ਕਰਕੇ ਐਸੀ ਮਿਸਾਲ ਦਿੱਤੀ, ਜੋ ਸਦੀਆਂ ਤੋਂ ਕਾਇਮ ਤੁਰੀ ਆ ਰਹੀ ਹੈ | ਸੂਬਾ ਸਰਹਿੰਦ ਦੀ ਕਚਿਹਰੀ ਵਿਚ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਪਣੇ ਗੁਰੂ ਪਿਤਾ ਦੀ ਸੂਰਮਗਤੀ, ਦਾਦੇ-ਪੜਦਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਸਿੱਖੀ ਅਸੂਲਾਂ 'ਤੇ ਦਿ੍ੜ ਰਹੇ | ਨਿੱਕੀ ਉਮਰੇ ਚੜ੍ਹਦੀ ਕਲਾ ਦੀ ਮਿਸਾਲ ਦੇਣ ਵਾਲੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਲੇਰੀ, ਸਿਦਕਦਿਲੀ ਅਤੇ ਜਿੰਦਾਦਿਲੀ ਦੀ ਮਿਸਾਲ ਬਣੇ, ਸਿਦਕ ਦੇ ਪੱਕੇ ਦੋਵਾਂ ਸਾਹਿਬਾਜਾਦਿਆਂ 'ਤੇ ਜਦ ਕਿਸੇ ਗੱਲ, ਲਾਲਚ ਦਾ ਅਸਰ ਨਾ ਹੋਇਆ ਤਾਂ ਸੂਬਾ ਸਰਹਿੰਦ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਜਿੰਦਾ ਨੀਂਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ | ਭਾਈ ਸਾਹਿਬ ਨੇ ਦੱਸਿਆ ਕਿ ਧੰਨ ਹਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਅਡੋਲ ਰੱਖਿਆ ਅਤੇ ਆਪਣੇ ਨਿਸਚੇ ਤੋਂ ਥਿੜਕਣ ਨਾ ਦਿੱਤਾ | ਭਾਈ ਮੁਹੱਬਤਪ੍ਰੀਤ ਸਿੰਘ ਵਲੋਂ ਮਾਤਾਵਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਕੇਸਧਾਰੀ, ਦਸਤਾਰਧਾਰੀ ਰੱਖਣ ਦੇ ਨਾਲ ਨਿਤਨੇਮ ਦੀ ਬਾਣੀਆਂ ਨਾਲ ਜੋੜਿਆ ਜਾਵੇ |
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ 8ਵੇਂ ਦਿਨ ਸ੍ਰੀ ਕਟਾਣਾ ਸਾਹਿਬ ਤੋਂ ਹੋਵੇਗਾ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਸਾਧ ਸੰਗਤ ਸਾਹਿਬ ਪਿੰਡ ਆਂਡਲੂ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।