24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕਾਰ ਤੇ ਟਰੈਕਟਰ ਦੀ ਹੋਈ ਭਿਆਨਕ ਟੱਕਰ

ਅਜੀਤ ਡੈਸਕ 16-06-2025
ਕਾਠਗੜ੍ਹ, 15 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ-ਰੋਪੜ ਨੈਸ਼ਨਲ ਹਾਈਵੇ 'ਤੇ ਨੇੜੇ ਸਾਹਿਬ ਢਾਬੇ ਦੇ ਕੱਟ ਦੇ ਕੋਲ ਇੱਕ ਸਵਿਫ਼ਟ ਕਾਰ ਤੇ ਟਰੈਕਟਰ ਦੀ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆਂ ਕਿ ਕੰਟਰੋਲ ਰੂਮ ਤੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਸਾਹਿਬ ਢਾਬੇ ਸਾਹਮਣੇ ਇੱਕ ਐਕਸੀਡੈਂਟ ਹੋ ਗਿਆ ਹੈ | ਜਦੋਂ ਉਨਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਇੱਕ ਸਵਿਫ਼ਟ ਕਾਰ ਐੱਚ.ਪੀ 12 ਏ.ਏ 3115 ਜਿਸ ਨੂੰ ਰਜਨੀ ਬਾਲਾ ਪਤਨੀ ਰਾਜਨ ਕੁਮਾਰ ਸ਼ਰਮਾ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਚਲਾ ਰਹੀ ਸੀ, ਜੋ ਕਿ ਸੋਲਨ ਤੋਂ ਨਵਾਂਸ਼ਹਿਰ ਜਾ ਰਹੀ ਸੀ | ਸਾਹਿਬ ਢਾਬੇ ਸਾਹਮਣੇ ਜਾ ਰਹੀ ਸੀ ਤਾਂ ਇਸ ਕਾਰ ਦੇ ਅੱਗੇ ਇੱਕ ਫਾਰਮਟ੍ਰੈਕ ਟਰੈਕਟਰ ਕਾਠਗੜ੍ਹ ਸਾਈਡ ਤੋਂ ਬਲਾਚੌਰ ਜਾ ਰਿਹਾ ਸੀ, ਜਿਸ ਨੂੰ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਮੱਖੋਵਾਲ ਚਲਾ ਰਿਹਾ ਸੀ, ਜਦੋਂ ਇਹ ਦੋਨੋਂ ਵਾਹਨ ਉਪਰੋਕਤ ਸਥਾਨ 'ਤੇ ਪਹੁੰਚੇ ਤਾਂ ਸਵਿਫ਼ਟ ਕਾਰ ਤੇਜ਼ ਹੋਣ ਕਰਕੇ ਕਾਰ ਨੇ ਟਰੈਕਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ | ਜਿਸ ਨਾਲ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ | ਜਿਸ ਨੂੰ ਇਲਾਜ ਲਈ ਰਾਹਗੀਰਾਂ ਨੇ ਹਸਪਤਾਲ ਦਾਖਲ ਕਰਵਾਇਆ | ਹਾਦਸਾ ਇਹਨਾਂ ਭਿਆਨਕ ਸੀ ਕਿ ਕਾਰ ਟਰੈਕਟਰ ਦੇ ਵੱਜਣ ਨਾਲ ਕਾਰ ਦਾ ਮੂੰਹ ਰੋਪੜ ਵੱਲ ਘੁੰਮ ਗਿਆ | ਜਿਸ ਨਾਲ ਟਰੈਕਟਰ ਮਗਰ ਪਾਈਆਂ ਤਵੀਆਂ ਵੀ ਟੁੱਟ ਗਈਆਂ ਅਤੇ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ |
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਾ ਕਰਦੇ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਘਰ 'ਚ ਖੜ੍ਹੀ ਨਵੀਂ ਕਾਰ ਨੂੰ ਅਣਪਛਾਤਿਆਂ ਬੁਰੀ ਤਰ੍ਹਾਂ ਭੰਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।