ਬਹਿਰਾਮ, 15 ਜੂਨ (ਨਛੱਤਰ ਸਿੰਘ ਬਰਿਹਾਮ) - ਮਸਤ ਬਾਬਾ ਸੰਸਾਰ ਦਾਸ ਦੇ ਅਸਥਾਨ ਮੱਲ੍ਹਾ ਸੋਢੀਆਂ ਵਿਖੇ 23ਵਾਂ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਰਾਮ ਸਰੂਪ ਨੇ ਦੱਸਿਆ ਕਿ ਮਸਤਾਂ ਦੀ ਯਾਦ ਵਿੱਚ 19-20 ਜੂਨ 2025 ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਉਤਸ਼ਾਹ ਨਾਲ ਮੇਲਾ ਮਨਾਇਆ ਜਾਵੇਗਾ | ਮੇਲੇ ਨੂੰ ਚਾਰ ਚੰਨ ਲਾਉਣ ਲਈ ਨਾਮਵਰ ਕਲਾਕਾਰ ਮਸਤਾਂ ਦੀ ਮਹਿਫਲ ਸਜਾਉਣਗੇ | ਇਸ ਮੌਕੇ ਸੰਮਤੀ ਮੈਂਬਰ ਸੁਖਦੇਵ ਰਾਜ ਮੱਲ੍ਹਾ ਸੋਢੀਆਂ, ਸਰਪੰਚ ਗੁਰਵਿੰਦਰ ਸਿੰਘ ਡਿੰਪਲ, ਨਿਰਮਲ ਪੰਚ ਆਦਿ ਹਾਜਰ ਸਨ |