ਬੰਗਾ, 15 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ) - ਸ. ਮਹਿੰਦਰ ਸਿੰਘ ਧਾਮੀ ਅਮਰੀਕਾ ਦੇ ਉੱਘੇ ਸਮਾਜ ਸੇਵੀ ਅਤੇ ਪ੍ਰਧਾਨ ਡਾ. ਬੀ.ਆਰ.ਅੰਬੇਡਕਰ ਪਿਉਪਿਲ ਐਜੂਕੇਸ਼ਨ ਐਂਡ ਵੈਲਫੇਅਰ ਏਡ ਸੋਸਾਇਟੀ ਰਜਿਸਟਰਡ ਐਨ.ਜੀ.ਓ ਪੰਜਾਬ ਡਾ. ਬੀ. ਆਰ ਅੰਬੇਡਕਰ ਮਿਸ਼ਨ ਨੂੰ ਸਮਰਪਿਤ ਮਿਸ਼ਨਰੀ ਆਗੂ ਡਾ. ਕਸ਼ਮੀਰ ਚੰਦ ਸਰਜੀਕਲ ਸਪੈਸ਼ਲਿਸਟ ਐਮ.ਜੇ ਲਾਈਫ ਕੇਅਰ ਹਸਪਤਾਲ ਬੰਗਾ ਨੂੰ ਵਿਸ਼ੇਸ਼ ਤੌਰ 'ਤੇ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ | ਇਸ ਮੌਕੇ ਸ.ਧਾਮੀ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਦੀ ਸੋਚ ਨੂੰ ਅੱਗੇ ਵਧਾਉਣ ਲਈ ਗਰੀਬ ਹੁਸ਼ਿਆਰ ਪੜ੍ਹਨ ਵਾਲੇ ਬੱਚਿਆਂ ਦੀ ਮਦਦ ਕਰਨ ਲਈ ਐਨ. ਆਰ. ਆਈਜ਼ ਵਚਨਬੱਧ ਹਨ | ਇਸ ਮੌਕੇ ਡਾ. ਕਸ਼ਮੀਰ ਚੰਦ ਵਲੋਂ ਸ. ਧਾਮੀ ਅਤੇ ਸ. ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੂੰ 'ਡਾ. ਅੰਬੇਡਕਰ ਦਾ ਜੀਵਨ ਸੰਘਰਸ਼' ਕਿਤਾਬਚਾ ਭੇਟ ਕੀਤਾ ਜਿਸ ਸਬੰਧੀ 24 ਅਗਸਤ 2025 ਨੂੰ 16ਵਾਂ ਮੁਕਾਬਲਾ ਕਰਵਾਇਆ ਜਾ ਰਿਹਾ ਹੈ |