ਬੰਗਾ, 15 ਜੂਨ (ਕੁਲਦੀਪ ਸਿੰਘ ਪਾਬਲਾ)-ਲਾਈਨ ਕਲੱਬ ਬੰਗਾ ਨਿਸ਼ਚੇ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਹੋਈ | ਇਸ ਮੌਕੇ ਰੀਜਨ ਚੇਅਰਮੈਨ ਲਾਇਨ ਡਾਕਟਰ ਓਕਾਰ ਸਿੰਘ ਐਮ.ਜੇ.ਐਫ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਲਗਾਈ | ਸਾਬਕਾ ਜ਼ਿਲ੍ਹਾ ਗਵਰਨਰ ਹਰੀਸ਼ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਲਾਇਨ ਹਰੀਸ਼ ਬੰਗਾ ਨੇ ਲਾਈਨ ਕਲੱਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਨ ਕਲੱਬ ਇੰਟਰਨੈਸ਼ਨਲ ਜੋ ਕਿ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ | ਸਾਲ 1917 ਵਿੱਚ ਹੋਂਦ ਵਿੱਚ ਆਇਆ ਅਤੇ ਇਸ ਦੇ ਵੱਖ-ਵੱਖ ਕਲੱਬਾਂ ਵੱਲੋਂ ਮਨੁੱਖਤਾ ਦੀ ਸੇਵਾ ਤੇ ਵਾਤਾਵਰਨ ਦੀ ਸਾਂਭ ਸੰਭਾਲ ਸਮਾਜ ਸੇਵਾ ਦੇ ਵਡਮੁੱਲੇ ਕਾਰਜ ਕੀਤੇ ਜਾਂਦੇ ਹਨ | ਉਹਨਾਂ ਵੱਲੋਂ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਸਾਲ 2024-25 ਦੌਰਾਨ ਲਾਈਨ ਗੁਲਸ਼ਨ ਕੁਮਾਰ ਪ੍ਰਧਾਨ ਦੀ ਅਗਵਾਈ ਵਿੱਚ ਕੀਤੇ ਗਏ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਰੀਜਨ ਚੇਅਰਮੈਨ ਲਾਇਨ ਡਾਕਟਰ ਉਕਾਰ ਸਿੰਘ ਵੱਲੋਂ ਉਹਨਾਂ ਦੇ ਰੀਜਨ ਵਿੱਚ ਕਲੱਬਾਂ ਵੱਲੋਂ ਕੀਤੇ ਗਏ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਸ਼ੇਸ਼ ਮੈਗਾ ਮੈਡੀਕਲ ਕੈਂਪ 30 ਜੂਨ ਤੱਕ ਚੱਲ ਰਿਹਾ ਹੈ, ਜਿਸ ਦੌਰਾਨ ਲੋੜਵੰਦ ਮਰੀਜ਼ਾਂ ਦਾ ਇਲਾਜ ਬਹੁਤ ਸਸਤੀਆਂ ਦਰਾਂ 'ਤੇ ਕੀਤਾ ਜਾ ਰਿਹਾ ਹੈ | ਉਹਨਾਂ ਸਾਰੇ ਲਾਇਨ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲ਼ੇ-ਦੁਆਲੇ ਦੇ ਲੋੜਵੰਦਾਂ ਨੂੰ ਇਸ ਕੰਮ ਦਾ ਫ਼ਾਇਦਾ ਲੈਣ ਲਈ ਸੁਨੇਹਾ ਦੇਣ | ਸਟੇਜ ਸੰਚਾਲਨ ਦੀ ਭੂਮਿਕਾ ਪੀ.ਆਰ.ਓ ਲਾਇਨ ਮਨਜਿੰਦਰ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਲਾਇਨ ਬਲਬੀਰ ਸਿੰਘ ਰਾਏ ਚਾਰਟਡ ਪ੍ਰਧਾਨ, ਲਾਇਨ ਮਾਸਟਰ ਹਰਮੇਸ਼ ਲਾਲ, ਲਾਇਨ ਜਸਪਾਲ ਸਿੰਘ ਗਿੱਦਾ ਕੈਸ਼ੀਅਰ, ਰਾਜਵਿੰਦਰ ਸਿੰਘ ਰਾਜਾ ਸੈਕਟਰੀ, ਲਾਇਨ ਰਾਮ ਸਰੂਪ, ਲਾਇਨ ਗੁਰਕੀਰਤ ਸਿੰਘ, ਲਾਇਨ ਵਰਿੰਦਰ ਕੁਮਾਰ, ਲਾਇਨ ਚੇਤ ਰਾਮ ਰਤਨ, ਲਾਇਨ ਧਰਮਵੀਰ ਪਾਲ, ਲਾਈਨ ਗੁਰਦਿਆਲ ਸਿੰਘ, ਲਾਈਨ ਤਜਿੰਦਰ ਕੁਮਾਰ ਗਿੰਨੀ, ਲਾਈਨ ਦੇਵਰਾਜ, ਲਾਈਨ ਤਰਸੇਮ ਲਾਲ ਬੱਦਨ, ਲਾਈਨ ਗੁਰਦਿਆਲ ਸਿੰਘ, ਲਾਈਨ ਦੇਵਰਾਜ ਸੁਮਨ, ਬਲਦੇਵ ਲਾਲ ਬਾਹਮਣੀਆਂ ਆਦਿ ਹਾਜ਼ਰ ਸਨ |