ਬੰਗਾ, 15 ਜੂਨ (ਕੁਲਦੀਪ ਸਿੰਘ ਪਾਬਲਾ)-ਵਿਦੇਸ਼ਾਂ 'ਚ ਬੈਠੀਆਂ ਸੰਵਿਧਾਨ ਵਿਰੋਧੀ ਸ਼ਕਤੀਆਂ ਵਲੋਂ ਪੰਜਾਬ 'ਚ ਡਾ. ਅੰਬੇਡਕਰ ਦੀਆਂ ਪ੍ਰਤਿਮਾ ਨੂੰ ਨਿਸ਼ਾਨਾ ਬਣਾਉਣ ਦੇ ਵਿਰੋਧ 'ਚ ਬੀ.ਐਸ.ਪੀ ਬੰਗਾ ਦੀ ਲੀਡਰਸ਼ਿਪ ਦਾ ਵਫਦ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ 'ਚ ਬਸਪਾ ਦੀ ਸਮੂਚੀ ਲੀਡਰਸ਼ਿਪ ਨੇ ਡੀ. ਐਸ. ਪੀ ਹਰਜੀਤ ਸਿੰਘ ਰੰਧਾਵਾ ਨੂੰ ਮਿਲਕੇ ਬੰਗਾ ਹਲਕੇ 'ਚ ਲੱਗੇ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤਾਂ ਦੀ ਸੁਰੱਖਿਆ ਨੂੰ ਪੰਜਾਬ ਦੀ ਸਰਕਾਰ ਯਕੀਨੀ ਬਣਾਵੇ ਤੇ ਵਿਦੇਸ਼ ਵਿੱਚ ਬੈਠੇ ਦੇਸ਼ ਤੇ ਸੰਵਿਧਾਨ ਵਿਰੋਧੀ ਲੋਕਾਂ ਨੂੰ ਮੋਦੀ ਸਰਕਾਰ ਭਾਰਤ ਲਿਆਕੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਤੇ ਪੰਜਾਬ ਵਿੱਚ ਉਨ੍ਹਾਂ ਦੇ ਨੈਟਵਰਕ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪ੍ਰਵੀਨ ਬੰਗਾ ਨੇ ਮੀਡੀਆ ਨੂੰ ਆਖਿਆ ਕਿ ਪੰਜਾਬ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੀਆਂ ਪ੍ਰਤੀਮਾ ਨੂੰ ਵਿਦੇਸ਼ੀ ਸੰਵਿਧਾਨ ਵਿਰੋਧੀਆਂ ਦੀ ਕਾਰਵਾਈ ਦਾ ਬਸਪਾ ਵਿਰੋਧ ਕਰਦੀ ਹੈ | ਭਾਜਪਾ ਸਰਕਾਰ ਨੂੰ ਭਾਰਤ ਮੰਗਵਾ ਕੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਜ਼ਿਲ੍ਹਾ ਸਕੱਤਰ ਸੋਮ ਨਾਥ ਰਟੈਂਡਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਰਵਿੰਦਰ ਮਹਿੰਮੀ ਬਸਪਾ ਆਗੂ, ਹਰਜਿੰਦਰ ਜੰਡਾਲੀ ਬਲਾਕ ਸੰਮਤੀ ਮੈਂਬਰ ਬੰਗਾ, ਜ਼ਿਲ੍ਹਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਪਰਮਜੀਤ ਮਹਿਰਮਪੁਰੀ, ਸੋਹਣ ਲਾਲ ਰਟੈਂਡਾ, ਮਲਕੀਤ ਮੰਢਾਲੀ ਬਾਮਸੇਫ ਆਗੂ, ਅਵਤਾਰ ਹੀਉ, ਦੀਪਾ ਹੀਉ ਆਦਿ ਹਾਜ਼ਰ ਸਨ |