23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੂੰਢ-ਮਕਸੂਦਪੁਰ ਵਿਖੇ ਜਨਰਲ ਮੈਡੀਕਲ ਕੈਂਪ ਲਗਾਉਣ ਸੰਬੰਧੀ ਪਿੰਡ ਵਾਸੀਆਂ ਦੀ ਮੀਟਿੰਗ

ਅਜੀਤ ਡੈਸਕ 16-06-2025
ਕਟਾਰੀਆਂ, 15 ਜੂਨ (ਪ੍ਰੇਮੀ ਸੰਧਵਾਂ) - ਪਿੰਡ ਸੂੰਢ ਮਕਸੂਦਪੁਰ ਵਿਖੇ ਸਰਪੰਚ ਮੈਡਮ ਕੁਲਦੀਪ ਕੌਰ ਬੋਇਲ ਸੂੰਢ ਤੇ ਸਰਪੰਚ ਮੈਡਮ ਕੁਲਵਿੰਦਰ ਕੌਰ ਬੋਇਲ ਅਤੇ ਐਡਵੋਕੇਟ ਪਰਮਜੀਤ ਸਰੋਏ ਸੂੰਢ ਦੀ ਅਗਵਾਈ ਹੇਠ ਉੱਘੇ ਸਿੱਖਿਆ ਸ਼ਾਸ਼ਤਰੀ ਤੇ ਗਰੀਬਾਂ ਦੇ ਸੱਚੇ ਹਮਦਰਦ ਮਾਸਟਰ ਹੇਮ ਰਾਜ ਸੂੰਢ ਦੇ ਹੋਣਹਾਰ ਸਪੁੱਤਰ ਅਰਪਨਦੀਪ ਦੀ ਯਾਦ 'ਚ ਅਰਪਨਦੀਪ ਐਜੂਕੇਸ਼ਨ ਐਂਡ ਇਨਵਾਇਰਮੈਂਟ ਕੇਅਰ ਸੁਸਾਇਟੀ ਸੂੰਢ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਤੈਅ ਕੀਤਾ ਗਿਆ ਕਿ ਅਰਪਨਦੀਪ ਸੂੰਢ ਦੀ ਯਾਦ 'ਚ ਅਰਪਨਦੀਪ ਮੈਮੋਰੀਅਲ ਪਬਲਿਕ ਲਾਇਬ੍ਰੇਰੀ ਵਿਖੇ 29 ਜੂਨ ਨੂੰ ਜਨਰਲ ਮੈਡੀਕਲ ਕੈਂਪ ਲਗਾਇਆ ਜਾਵੇਗਾ | ਸੁਸਾਇਟੀ ਦੇ ਪ੍ਰਧਾਨ ਮਾਸਟਰ ਹੇਮ ਰਾਜ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਉਂਕਾਰ ਸਿੰਘ ਮਹਿੰਦਰਾ ਹਸਪਤਾਲ ਬੰਗਾ, ਡਾ. ਹਰਜਿੰਦਰ ਸਿੰਘ ਜੱਖੂ ਆਦਿ ਜਨਰਲ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਈ. ਸੀ. ਜੀ ਅਤੇ ਹਰ ਤਰ੍ਹਾਂ ਦੇ ਬਲੱਡ ਟੈੱਸਟ ਮੁਫ਼ਤ ਕੀਤੇ ਜਾਣਗੇ |
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਪੱਲੀ ਝਿੱਕੀ ਵਿਖੇ ਸੰਗਰਾਂਦ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਡੀ.ਐਸ.ਪੀ. ਰੰਧਾਵਾ ਨੂੰ ਬਸਪਾ ਲੀਡਰਸ਼ਿਪ ਦੇ ਵਫ਼ਦ ਨੇ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।