ਗੁਣਾਚੌਰ, 15 ਜੂਨ (ਅਮਰੀਕ ਕਟਾਰੀਆ) - ਮੁਕੰਦਪੁਰ-ਬੰਗਾ ਮੁੱਖ ਸੜਕ 'ਤੇ ਸੁਸ਼ੋਭਿਤ ਦਰਗਾਹ ਹਜ਼ਰਤ ਬਾਬਾ ਨੌਗਜਾ ਪੀਰ ਪਿੰਡ ਗੁਣਾਚੌਰ ਵਿਖੇ ਸਲਾਨਾ ਜੋੜ ਮੇਲਾ 19 ਜੂਨ ਦਿਨ ਵੀਰਵਾਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਦਨ ਸ਼ਾਹ ਅਤੇ ਸੇਵਾਦਾਰ ਪਵਨ ਬਿਰਦੀ ਨੇ ਦੱਸਿਆ ਕਿ ਇਸ ਦਿਨ ਸਵੇਰ ਤੋਂ ਕਈ ਧਾਰਮਿਕ ਰਸਮਾਂ ਹੋਣਗੀਆਂ ਜਿਸ ਉਪਰੰਤ ਵਿਸ਼ਾਲ ਪੰਡਾਲ ਸਜਾਇਆ ਜਾਵੇਗਾ | ਜਿਸ ਵਿੱਚ ਗਾਇਕ ਜਾਇਜ ਵੀਰ, ਕੌਰ ਸਿਸਟਰਜ਼, ਸੰਗੀਲਾ ਭਰੋਮਜਾਰਾ, ਲੱਖਾ ਭਰੋਮਜਾਰਾ, ਕਸ਼ਮੀਰ ਕਵਾਲ ਐਂਡ ਪਾਰਟੀ, ਪਾਇਲ ਨਕਾਲ ਐਂਡ ਪਾਰਟੀ ਲੁਧਿਆਣਾ ਤੋਂ ਇਲਾਵਾ ਕਈ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਸਟੇਜ ਸਕੱਤਰ ਦੀ ਸੇਵਾ ਕੁਲਰਾਜ ਮੁਹੰਮਦ ਖਾਨਖਾਨਾ ਵਾਲੇ ਨਿਭਾਉਣਗੇ | ਉਹਨਾਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਸ ਮੇਲੇ 'ਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ, ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ |