ਬੰਗਾ, 15 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ) - ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਪਿੰਡ ਗੋਬਿੰਦਪੁਰ ਦੇ ਪ੍ਰਧਾਨ ਸੁਖਦੇਵ ਰਾਮ ਦੇ ਮਾਤਾ ਸੁਰਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਗੋਬਿੰਦਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ 'ਤੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ | ਉਹਨਾਂ ਸੰਗਤਾਂ ਨੂੰ ਇਹ ਸਮਝਾਇਆ ਕਿ ਇੱਕ ਦਿਨ ਸਾਰਿਆਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਤੁਰ ਜਾਣਾ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਮੈਡਮ ਹਰਜੋਤ ਲੋਹਟੀਆ ਨੇ ਭਾਵਭਿੰਨੇ ਸ਼ਬਦਾਂ 'ਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਹਨ, ਇਨ੍ਹਾਂ ਦੀ ਸੇਵਾ ਕਿਸੇ-ਕਿਸੇ ਦੇ ਕਰਮਾਂ 'ਚ ਹੁੰਦੀ ਹੈ | ਇਸ ਮੌਕੇ 'ਤੇ ਉਨ੍ਹਾਂ ਨਾਲ ਬਲਬੀਰ ਕਰਨਾਣਾ ਮੰਡੀ ਬੋਰਡ ਦੇ ਚੇਅਰਮੈਨ ਬੰਗਾ, ਸਤਪਾਲ ਸਿੰਘ ਲੌਂਗੀਆ ਸਰਪੰਚ, ਰਛਪਾਲ ਸਿੰਘ ਨੰਬਰਦਾਰ, ਦਰਸ਼ਨ ਸਿੰਘ ਨੰਬਰਦਾਰ, ਡਾ. ਕੁਲਦੀਪ ਮੱਲ੍ਹ, ਕੁਲਵਿੰਦਰ ਰਾਮ, ਗੁਰਪ੍ਰੀਤ ਪੰਚ, ਕਾਮਰੇਡ ਚਰਨਦਾਸ, ਕਾਮਰੇਡ ਗੁਰਦੇਵ ਰਾਮ, ਕਾਮਰੇਡ ਕੁਲਵਿੰਦਰ ਰਾਮ, ਕਾਮਰੇਡ ਲਛਮਣ ਸਿੰਘ, ਕਾਮਰੇਡ ਬਲਵੀਰ ਰਾਮ, ਹਰਬੰਸ ਵਿਰਦੀ ਪੱਦੀ ਮੱਠਵਾਲੀ, ਗੁਰਦੀਪ ਪੰਚ, ਹਰਬੰਸ ਲਾਲ ਪੰਚ ਆਦਿ ਹਾਜ਼ਰ ਸਨ |