23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

'ਵਿਸ਼ਵ ਖੂਨਦਾਨੀ ਦਿਵਸ' ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ 'ਚ ਖੂਨਦਾਨੀਆਂ ਕੀਤਾ ਖੂਨਦਾਨ

ਅਜੀਤ ਡੈਸਕ 16-06-2025
ਨਵਾਂਸ਼ਹਿਰ, 15 ਜੂਨ (ਜਸਬੀਰ ਸਿੰਘ ਨੂਰਪੁਰ) - ਖੂਨ ਦੇ ਗਰੁੱਪਾਂ ਦੇ ਖੋਜੀ ਮਹਾਨ ਵਿਗਿਆਨੀ ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਡਾ. ਕਾਰਲ ਲੈਂਡਸਟੀਨਰ ਦੇ ਜਨਮ ਦਿਨ 'ਤੇ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ 'ਤੇ ਖੂਨਦਾਨ ਕੈਂਪ ਲਗਾਇਆ ਗਿਆ | ਉਸ ਮਹਾਨ ਵਿਗਿਆਨੀ ਦਾ ਜਨਮ ਦਿਨ 14 ਜੂਨ1868 ਨੂੰ ਹੋਇਆ ਸੀ ਇਸ ਲਈ ਉਹਨਾਂ ਦੇ ਜਨਮ ਦਿਨ ਨੂੰ ਖੂਨਦਾਨੀਆਂ ਦਾ ਦਿਨ ਕਰਕੇ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ | ਇਸੇ ਸਬੰਧ ਵਿੱਚ ਆਈ.ਐਸ.ਬੀ.ਟੀ.ਆਈ ਪੰਜਾਬ ਚੈਪਟਰ ਵਲੋਂ ਬੀ. ਡੀ. ਸੀ ਬਲੱਡ ਸੈਂਟਰ ਵਿਖੇ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ | ਸਭ ਤੋਂ ਪਹਿਲਾਂ ਮੁੱਖ ਮਹਿਮਾਨ, ਬੀ.ਡੀ.ਸੀ ਮੈਨੇਜਮੈਂਟ ਤੇ ਸਟਾਫ਼ ਵਲੋਂ ਡਾ. ਕਾਰਲ ਲੈਂਡਸਟੀਨਰ ਦੀ ਤਸਵੀਰ ਸਾਹਮਣੇ ਖੜ੍ਹੇ ਹੋ ਕੇ ਉਹਨਾਂ ਦੀ ਮਹਾਨ ਖੋਜ ਨੂੰ ਯਾਦ ਕੀਤਾ ਗਿਆ | ਇਸ ਮੌਕੇ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਵਿਛੜੀਆਂ ਕੀਮਤੀ ਜਾਨਾਂ ਦੀ ਆਤਮਿਕ ਸ਼ਾਂਤੀ ਲਈ ਮੌਨ ਧਾਰਿਆ ਗਿਆ | ਕੈਂਪ ਦਾ ਉਦਘਾਟਨ ਸਮਾਜ ਸੇਵੀ ਸ਼ਖ਼ਸੀਅਤ ਤੇ ਕਾਰੋਬਾਰੀ ਦਿਲਾਵਰ ਸਿੰਘ ਹੀਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਉਹਨਾਂ ਵਲੋਂ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਅਤੇ ਰਾਜਵਿੰਦਰ ਸਿੰਘ ਜੀ. ਐਨ ਨੂੰ ਸੰਸਥਾ ਦੇ ਪ੍ਰਧਾਨ ਤੇ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ | ਡਾ. ਅਜੇ ਬੱਗਾ ਤੇ ਡਾ. ਦਿਆਲ ਸਰੂਪ ਦੀ ਅਗਵਾਈ 'ਚ ਸੰਸਥਾ ਦੀ ਤਕਨੀਕੀ ਟੀਮ ਵਲੋਂ ਖੂਨਦਾਨੀਆਂ ਤੋਂ ਬਲੱਡ ਯੂਨਿਟ ਪ੍ਰਾਪਤ ਕੀਤੇ ਗਏ | ਇਸ ਮੌਕੇ ਪ੍ਰਧਾਨ ਐਸ. ਕੇ ਸਰੀਨ, ਸਕੱਤਰ ਜੇ. ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਰਾਜਵਿੰਦਰ ਸਿੰਘ ਜੀ. ਐਨ, ਡਾ. ਅਜੇ ਬੱਗਾ, ਐਡਵੋਕੇਟ ਨੋਬਲ ਸਰੀਨ, ਡਾ. ਦਿਆਲ ਸਰੂਪ, ਗੌਰਵ ਸਰੀਨ, ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ, ਹਰਪ੍ਰਭਮਹਿਲ ਸਿੰਘ, ਸੁਖਵਿੰਦਰ ਕੌਰ ਸੁੱਖੀ, ਰਾਜੀਵ ਭਾਰਦਵਾਜ, ਗੁਰਿੰਦਰ ਸਿੰਘ ਸੇਠੀ, ਰਾਜਿੰਦਰ ਛੋਕਰ, ਦੇਸ ਰਾਜ ਬਾਲੀ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ, ਜਗਤਾਰ ਮਹਿੰਦੀਪੁਰ, ਪਿ੍ਅੰਕਾ ਕੌਸ਼ਿਕ, ਕਮਲਜੀਤ ਪਾਬਲ੍ਹਾ, ਤਾਨੀਆ ਵਰਮਾ, ਅਨੀਤਾ ਕੁਮਾਰੀ, ਸੂਨੈਨਾ, ਮੰਦਨਾ ਤੇ ਬੀ.ਡੀ.ਸੀ ਦਾ ਹੋਰ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਪਿੰਡ ਪੱਲੀ ਝਿੱਕੀ ਦੇ ਵਸਨੀਕ ਦੀ ਪਟੀਸ਼ਨ 'ਤੇ ਹਾਈ ਕੋਰਟ ਵਲੋਂ ਡੀ.ਜੀ.ਪੀ. ਤੇ ਕਪੂਰਥਲਾ ਦੇ ਐਸ.ਐਸ.ਪੀ. ਨੂੰ ਨੋਟਿਸ ਅਗਲੀ ਖ਼ਬਰ ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।