ਬੰਗਾ, 16 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ.ਬੀ.ਆਰ. ਅੰਬੇਡਕਰ ਕਲੱਬ ਬੰਗਾ ਵਲੋਂ ਕਜਲਾ ਰੋਡ ਬੰਗਾ ਵਿਖੇ ਕਿ੍ਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਜਿਸ 'ਚ ਅੰਡਰ 19 ਸਾਲ ਉਮਰ ਵਰਗ ਦੇ ਖਿਡਾਰੀਆਂ ਦੀਆਂ ਟੀਮਾਂ ਖੇਡ ਦਾ ਪ੍ਰਦਰਸ਼ਨ ਕਰਨਗੀਆਂ | ਕਿ੍ਕਟ ਦੇ ਪਹਿਲੇ ਮੈਚ ਦਾ ਉਦਘਾਟਨ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਉਹਨਾਂ ਨਾਲ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ | ਇਹਨਾਂ ਮੈਚਾਂ 'ਚ 50 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦਾ ਉਦਘਾਟਨੀ ਮੈਚ ਪਿੰਡ ਮੱਲਾ ਬੇਦੀਆਂ ਅਤੇ ਪਿੰਡ ਔੜ ਦੀਆਂ ਟੀਮਾਂ ਵਿਚਕਾਰ ਫਸਵਾਂ ਖੇਡਿਆ ਗਿਆ | ਜਿਸ ਵਿਚ ਔੜ ਜੇਤੂ ਰਿਹਾ | ਇਸ ਮੌਕੇ ਦਿਵਿਆਸ਼ੂ ਪ੍ਰਧਾਨ, ਅੰਕਿਤ, ਅਜੇ, ਹਰਸ਼, ਰਾਜਨ, ਅਮਰ ਅਤੇ ਪਤਵੰਤੇ ਸੱਜਣ ਹਾਜਰ ਸਨ |