14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਹਿਣੇਵਾਲੀ ਵਿਖੇ ਹੱਡਾਰੋੜੀ ਬੰਦ ਕਰਵਾਉਣ ਦੀ ਕੀਤੀ ਮੰਗ

ਅਜੀਤ ਡੈਸਕ 17-06-2025
ਜੈਂਤੀਪੁਰ, 16 ਜੂਨ (ਭੁਪਿੰਦਰ ਸਿੰਘ ਗਿੱਲ)-ਨਜ਼ਦੀਕ ਪੈਂਦੇ ਪਿੰਡ ਸਹਿਣੇਵਾਲੀ ਵਿਖੇ ਬਣੀ ਹੱਡਾਰੋੜੀ ਚੁਕਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲਖਵਿੰਦਰ ਸਿੰਘ, ਪ੍ਰਧਾਨ ਸੁੱਖ ਅਬਦਾਲ, ਬਚਿੱਤਰ ਸਿੰਘ ਬੱਲੂ ਚੱਕੀ, ਵਾਲਾ ਆਦਿ ਨੇ ਦੱਸਿਆ ਕਿ ਪਿੰਡ ਵੱਡਾ ਸਹਿਣੇਵਾਲੀ ਦੇ ਕੋਲ ਜੱਸਾ ਸਿੰਘ ਰਾਮਗੜ੍ਹੀਆ ਦੀ ਇਤਿਹਾਸਕ ਯਾਦਗਾਰ ਬਣੀ ਹੋਈ ਹੈ, ਜਿੱਥੇ ਸਾਲ ਵਿਚ ਤਿੰਨ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਕਰਕੇ ਨਜ਼ਦੀਕ ਹੱਡੋਰੋੜੀ ਹੋਣ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਦੂਜੀ ਧਿਰ ਹੱਡਾਰੋੜੀ ਵਰਤਣ ਵਾਲੇ ਪਰਿਵਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਡਾ ਰੋੜੀ ਨੰਬਰੀ ਜਗ੍ਹਾ ਦੇ ਵਿਚ ਹੈ ਅਤੇ ਬਹੁਤ ਹੱਡੋਰੋੜੀ ਪੁਰਾਣੀ ਚਲਦੀ ਆ ਰਹੀ ਹੈ, ਜੋ ਜੱਸਾ ਸਿੰਘ ਰਾਮਗੜ੍ਹੀਆ ਦੀ ਜੋ ਯਾਦਗਾਰ ਬਣਾਈ ਗਈ ਹੈ ਇਹ ਇਤਿਹਾਸਿਕ ਨਹੀਂ ਹੈ ਇਹ ਪਿੰਡ ਸਹਿਣੇਵਾਲੀ ਦੇ ਰਾਮਗੜ੍ਹੀਆਂ ਦੇ ਜਠੇਰੇ ਹਨ |
ਪਿਛਲੀ ਖ਼ਬਰ ਡਾ. ਅੰਬੇਡਕਰ ਕਲੱਬ ਬੰਗਾ ਵਲੋਂ ਕਿ੍ਕਟ ਮੈਚ ਸ਼ੁਰੂ ਅਗਲੀ ਖ਼ਬਰ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਬਿਸ਼ਨ ਸਿੰਘ ਦੀ ਬਰਸੀ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।