14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

20 ਨਸ਼ੇ ਦੀਆਂ ਗੋਲੀਆਂ ਤੇ 2 ਗ੍ਰਾਮ ਹੈਰੋਇਨ ਸਮੇਤ 2 ਕਥਿਤ ਦੋਸ਼ੀ ਕਾਬੂ

ਅਜੀਤ ਡੈਸਕ 17-06-2025
ਬੰਗਾ, 16 ਜੂਨ (ਕੁਲਦੀਪ ਸਿੰਘ ਪਾਬਲਾ)-ਥਾਣਾ ਸਿਟੀ ਬੰਗਾ ਦੇ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਦੀ ਅਗਵਾਈ 'ਚ 20 ਨਸ਼ੇ ਦੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ | ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਕਥਿਤ ਦੋਸ਼ੀ ਦੀ ਪਹਿਚਾਣ ਭਾਰਤ ਕੁਮਾਰ ਪੁੱਤਰ ਜੀਵਨ ਲਾਲ, ਮੁਹੱਲਾ ਆਰਿਆ ਸਮਾਜ, ਗੜ੍ਹਸ਼ੰਕਰ ਰੋਡ ਬੰਗਾ ਅਤੇ ਦੂਜੀ ਔਰਤ ਕਥਿਤ ਦੋਸ਼ੀ ਦੀ ਪਹਿਚਾਣ ਨੀਤੂ ਪਤਨੀ ਹਰਸ਼ਦੀਪ ਸਿੰਘ, ਆਜ਼ਾਦ ਚੌਂਕ ਬੰਗਾ ਵਜੋਂ ਹੋਈ ਹੈ | ਇਹ ਦੋਵੇ ਕਥਿਤ ਦੋਸ਼ੀ ਨਸ਼ੇ ਵੇਚਣ ਤੋਂ ਇਲਾਵਾ ਨਸ਼ੇ ਦਾ ਸੇਵਨ ਕਰਨ ਦੇ ਵੀ ਆਦੀ ਹਨ | ਉਹਨਾਂ ਆਖਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਬੰਗਾ ਤੋਂ ਹੱਪੋਵਾਲ ਵੱਲ ਜਾਂਦੇ ਰੋਡ 'ਤੇ ਦਿਖਾਈ ਦਿੱਤੇ ਤੇ ਸ਼ੱਕ ਦੇ ਆਧਾਰ 'ਤੇ ਪੁੱਛ-ਗਿੱਛ ਕਰਨ 'ਤੇ ਉਹ ਘਬਰਾ ਗਏ ਅਤੇ ਸਵਾਲਾਂ ਦੇ ਜਵਾਬ ਨਾ ਦੇ ਪਾਏ | ਤਲਾਸ਼ੀ ਲੈਣ ਉਪਰੰਤ ਇਨ੍ਹਾਂ ਕੋਲ ਸਿਲਵਰ ਰੰਗ ਦੀ ਪੰਨੀ, ਅੱਗ ਬਾਲਣ ਵਾਲਾ ਲਾਈਟਰ, 10 ਰੁਪਏ ਦੇ ਨੋਟ ਦੀ ਬਣੀ ਹੋਈ ਪਾਈਪ, ਪਾਰਦਰਸ਼ੀ ਲਿਫਾਫੇ 'ਚੋਂ 20 ਨਸ਼ੇ ਦੀਆਂ ਗੋਲੀਆਂ ਅਤੇ ਪਾਰਦਰਸ਼ੀ ਲਿਫਾਫੇ 'ਚ 2 ਗ੍ਰਾਮ ਹੈਰੋਇਨ ਬਰਾਮਦ ਹੋਈ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਕਥਿਤ ਦੋਸ਼ੀ ਭਾਰਤ ਕੁਮਾਰ ਅਤੇ ਨੀਤੂ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਤਫ਼ਤੀਸ਼ ਕਰਨ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਮੀਂਹ ਕਾਰਨ ਕਾਰ ਸਟਰੀਟ ਲਾਈਟ ਦੇ ਪਿੱਲਰ ਨਾਲ ਟਕਰਾਈ ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਆਰਜ਼ੀ ਤੌਰ ਨਾਲ ਬੰਦ ਕੀਤੇ ਗਏ ਕੱਟ ਨੂੰ ਖੱੁਲ੍ਹਵਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।