14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬੰਗਾ ਤੋਂ ਫਗਵਾੜਾ ਨੂੰ ਜਾਂਦੇ ਹਾਈਵੇ ਰੋਡ 'ਤੇ ਪਏ ਡੂੰਘੇ ਟੋਏੇ ਨਾਲ ਹੋ ਸਕਦਾ ਵੱਡਾ ਹਾਦਸਾ

ਅਜੀਤ ਡੈਸਕ 17-06-2025
ਬੰਗਾ, 16 ਜੂਨ (ਕੁਲਦੀਪ ਸਿੰਘ ਪਾਬਲਾ)-ਹਾਈਵੇ ਰੋਡ 'ਤੇ ਐਕਸਿਸ ਬੈਂਕ ਬੰਗਾ ਦੇ ਸਾਹਮਣੇ ਪਿਆ ਇੱਕ ਡੂੰਘਾ ਟੋਇਆ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਕਈ ਵਾਰ ਅਸੀਂ ਇਸ ਖੱਡੇ ਨੂੰ ਇੱਟਾਂ ਰੋੜਿਆਂ ਨਾਲ ਭਰ ਚੁੱਕੇ ਹਾਂ ਪਰ ਇਸ ਦਾ ਪਾਣੀ ਬੰਦ ਨਹੀਂ ਹੋ ਰਿਹਾ | ਉਹਨਾਂ ਕਿਹਾ ਅਸੀਂ ਮਹਿਕਮੇ ਦੇ ਕਰਮਚਾਰੀਆਂ ਨੂੰ ਵੀ ਕਹਿ ਚੁੱਕੇ ਹਾਂ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ | ਲੋਕਾਂ ਨੇ ਕਿਹਾ ਕਿ ਇਹ ਸੀਵਰੇਜ ਦਾ ਢੱਕਣ ਟੁੱਟਣ ਕਾਰਨ ਖੱਡਾ ਹੋਰ ਡੂੰਘਾ ਹੋ ਰਿਹਾ ਹੈ | ਉਹਨਾਂ ਕਿਹਾ ਕਿ ਜਦੋਂ ਵੀ ਕੋਈ ਤੇਜ਼ ਰਫਤਾਰ ਵਿੱਚ ਬੱਸ ਜਾਂ ਹੋਰ ਭਾਰੀ ਗੱਡੀ ਲੰਘਦੀ ਹੈ ਤਾਂ ਇਸ ਵਿੱਚ ਖੜ੍ਹੇ ਪਾਣੀ ਨਾਲ ਆਸ-ਪਾਸ ਖੜੀਆਂ ਗੱਡੀਆਂ ਉੱਤੇ ਗੰਦੇ ਪਾਣੀ ਦੇ ਛਿੱਟੇ ਪੈ ਜਾਂਦੇ ਹਨ | ਲੋਕਾਂ ਨੇ ਹਾਈਵੇ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਖੱਡੇ ਨੂੰ ਜਲਦੀ ਬੰਦ ਕਰਵਾਇਆ ਜਾਵੇ ਤਾਂ ਕਿ ਕੋਈ ਦੁਖਦਾਈ ਘਟਨਾ ਨਾ ਵਾਪਰ ਜਾਵੇ |
ਪਿਛਲੀ ਖ਼ਬਰ ਬਾਬਾ ਪਨੂੰ ਦਰਬਾਰ ਭੌਰਾ ਵਿਖੇ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਪੁੱਜਣਗੇ ਕੱਲ੍ਹ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਅਤੇ ਇਫਟੂ ਨੇ ਮਾਨ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।