ਬੰਗਾ, 16 ਜੂਨ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ, ਸਿੱਧ ਚਾਨੋ ਅਤੇ ਬਾਬਾ ਪਨੂੰ ਦੇ ਧਾਰਮਿਕ ਅਸਥਾਨ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੌਰਾ ਵਿਖੇ 18 ਜੂਨ ਦਿਨ ਬੁੱਧਵਾਰ ਨੂੰ ਲੱਗਣ ਵਾਲੇ ਸਲਾਨਾ ਦੁਆਬੇ ਦੇ ਪ੍ਰਸਿੱਧ ਮੇਲੇ 'ਤੇ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ | ਇਸ ਤੋਂ ਇਲਾਵਾ ਗਾਇਕ ਅਜਮੇਰ ਹੀਰ ਦੀ ਮਹਿਫਲ ਰੰਗ ਬਿਖੇਰੇਗੀ | ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮਪਾਲ ਸਰੋਆ ਨੇ ਦੱਸਿਆ ਕਿ ਮੁਹੰਮਦ ਸਦੀਕ ਦੀ ਜੋੜੀ ਤੋਂ ਇਲਾਵਾ ਕਮਾਲ ਨਕਲੀਏ ਅਤੇ ਹੋਰ ਪੰਜਾਬੀ ਦੇ ਨਾਮਵਰ ਗਾਇਕ ਵੀ ਇਸ ਮੇਲੇ 'ਚ ਆਪਣੀ ਹਾਜਰੀ ਭਰਨਗੇ | ਉਹਨਾਂ ਦੱਸਿਆ ਕਿ 17 ਜੂਨ ਦਿਨ ਮੰਗਲਵਾਰ ਨੂੰ ਚਾਦਰ ਦੀ ਰਸਮ ਕਰਨ ਉਪਰੰਤ ਸ਼ਾਮ ਵੇਲੇ ਗਾਇਕ ਅਮਿਤ ਅਨਵਰ ਸੂਫੀ ਗਾਇਕੀ ਦਾ ਰੰਗ ਬਿਖੇਰਨਗੇ |