ਬਹਿਰਾਮ, 16 ਜੂਨ (ਨਛੱਤਰ ਸਿੰਘ ਬਹਿਰਾਮ)-ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਗੁਰਦੁਆਰਾ ਬੀਬੀ ਰੂਪ ਕੌਰ ਦੇ ਅਸਥਾਨਾਂ 'ਤੇ ਪਹੁੰਚਣ 'ਤੇ ਜਿਥੇ ਦੀਵਾਨ ਲਗਾਏ ਗਏ, ਉਥੇ ਸੰਗਤਾਂ ਨੂੰ ਲੰਗਰ ਵੀ ਛਕਾਏ ਗਏ ਅਤੇ ਨਗਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਵਿਖੇ ਸੰਪਨ ਹੋਇਆ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਚਾਹਲ ਸਾਬਕਾ ਸਰਪੰਚ ਤਲਵੰਡੀ ਜੱਟਾਂ, ਮੀਤ ਪ੍ਰਧਾਨ ਸੂਬੇਦਾਰ ਭਗਤ ਸਿੰਘ ਫਗਵਾੜਾ, ਕੈਪਟਨ ਸਰਦੂਲ ਸਿੰਘ ਫਗਵਾੜਾ, ਮੁੱਖ ਖਜ਼ਾਨਚੀ ਬੂਟਾ ਸਿੰਘ ਸਿੱਧੂ, ਮਨਦੀਪ ਸਿੰਘ ਦੀਪਾ ਸਿੱਧੂ, ਜਸਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਲਖਵਿੰਦਰ ਸਿੰਘ ਸਿੱਧੂ, ਬਲਵੀਰ ਸਿੰਘ ਸਿੱਧੂ, ਅਮਰਜੀਤ ਸਿੰਘ ਕਲਸੀ, ਹਰਮੇਸ਼ ਕੌਸ਼ਲ, ਜਗਜੀਤ ਸਿੰਘ ਚਾਹਲ, ਗੁਰਨੇਕ ਸਿੰਘ ਸਿੱਧੂ, ਸੁਖਦੀਪ ਸਿੰਘ ਪੰਚ, ਰਣਜੀਤ ਸਿੰਘ ਰਾਜਾ, ਦਵਿੰਦਰ ਬਾਂਸਲ, ਗੁਰਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਰਾਜਾ ਫਗਵਾੜਾ ਆਦਿ ਸੰਗਤਾਂ ਹਾਜ਼ਰ ਸਨ |