19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਾਈਪਰਟੈਨਸ਼ਨ ਸੰਬੰਧੀ ਜਾਗਰੂਕ ਕੀਤਾ

ਅਜੀਤ ਡੈਸਕ 18-06-2025
ਸੜੋਆ, 17 ਜੂਨ (ਹਰਮੇਲ ਸਹੂੰਗੜਾ)-ਸੀਨੀਅਰ ਮੈਡੀਕਲ ਅਫ਼ਸਰ ਕਾਰਜਕਾਰਨੀ ਐਸ.ਐਮ.ਓ ਡਾਕਟਰ ਮੇਘਾ ਕਤਿਆਲ ਦੀ ਅਗਵਾਈ ਹੇਠ ਸੀ.ਐਚ.ਸੀ ਸੜੋਆ ਵਿਖੇ ਹਾਈਪਰਟੈਂਸ਼ਨ ਅਵੇਅਰਨੈੱਸ ਕਬੀਨ ਦੇ ਸੰਦਰਭ ਰੂਪ 'ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾਕਟਰ ਮੇਘਾ ਕਤਿਆਲ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਦੀ ਗੰਭੀਰਤਾ ਇਸ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਦੱਸਿਆ ਹੈ ਕਿ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਮਹਾਂਦਾਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਲੋੜ ਪੈਣ ਤੇ ਖ਼ੂਨ ਦੇ ਕੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਨਸ਼ਨ ਐਜੂਕੇਟਰ ਗੁਰ ਕਿਰਪਾਲ ਸਿੰਘ ਸੰਧੂ, ਹੈਲਥ ਇੰਸਪੈਕਟਰ ਆਦਰਸ਼ ਕੁਮਾਰ, ਰਾਮ ਕੁਮਾਰ, ਮਨਿੰਦਰ ਸਿੰਘ, ਸ਼ਿਵ ਕੁਮਾਰ, ਪਰਮਜੀਤ ਕੌਰ ਸਟੈਨੋ ਅਤੇ ਜਸਪ੍ਰੀਤ ਕੌਰ ਟੀਚਰ ਗੁਰ ਸੇਵਾ ਕਾਲਜ ਪਨਾਮ ਅਤੇ ਵਿਦਿਆਰਥਣਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੈਨ ਇੰਡੀਆ ਅਭਿਆਨ ਤਹਿਤ ਨਵਾਂਸ਼ਹਿਰ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਖ਼ਿਲਾਫ਼ ਜਾਂਚ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਜ਼ਿਲੇ੍ਹ 'ਚ 6 ਖੇਡ ਨਰਸਰੀਆਂ ਸਥਾਪਤ ਕੋਚਾਂ ਦੀ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।