19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੈਨ ਇੰਡੀਆ ਅਭਿਆਨ ਤਹਿਤ ਨਵਾਂਸ਼ਹਿਰ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਖ਼ਿਲਾਫ਼ ਜਾਂਚ

ਅਜੀਤ ਡੈਸਕ 18-06-2025
ਨਵਾਂਸ਼ਹਿਰ, 17 ਜੂਨ (ਜਸਬੀਰ ਸਿੰਘ ਨੂਰਪੁਰ)-ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਆਈ. ਏ. ਐਸ. ਵੱਲੋ ਪ੍ਰੋਜੇਕਟ ਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ ਅਭਿਆਨ ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਹਨ ਜਿਸ ਦੇ ਚਲਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਨਵਾਂਸ਼ਹਿਰ ਅਧੀਨ ਆਉਂਦੇ ਢਾਬਿਆਂ, ਦੁਕਾਨਾਂ, ਰੈਸਟੋਰੈਂਟਾਂ 'ਚ ਜ਼ਿਲ੍ਹਾ ਟਾਸਕ ਫੋਰਸ ਵਲੋਂ ਜਾਂਚ ਕੀਤੀ ਗਈ | ਇਹ ਜਾਂਚ ਬੰਗਾ ਰੋਡ ਅਤੇ ਚੰਡੀਗੜ੍ਹ ਰੋਡ 'ਤੇ ਸਥਿਤ ਰੈਸਟੋਰੈਂਟਾਂ ਅਤੇ ਦੁਕਾਨਾਂ 'ਤੇ ਕੀਤੀ ਗਈ | ਜਾਂਚ ਦੌਰਾਨ ਗੋਪਾਲ ਸਵੀਟਸ ਚੰਡੀਗੜ੍ਹ ਰੋਡ, ਹੋਟਲ ਕੌਂਟੀਨੈਂਟਲ ਬੰਗਾ ਰੋਡ, ਰੈਸਟੋਰੈਂਟ ਵਾਈਟ ਪਲੇਟਸ ਦੇ ਨਾਲ-ਨਾਲ ਆਈ.ਸੀ.ਐਸ ਬਿਊਟੀ ਅਕੈਡਮੀ ਚੰਡੀਗੜ੍ਹ ਰੋਡ 'ਤੇ ਵੀ ਜਾਂਚ ਕੀਤੀ ਗਈ | ਟੀਮ ਵਲੋਂ ਜਾਂਚ ਦੌਰਾਨ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਬਾਲ ਮਜ਼ਦੂਰੀ ਕਰਦੇ ਹੋਏ ਨਹੀਂ ਪਾਇਆ ਗਿਆ | ਮੌਕੇ 'ਤੇ ਮੌਜੂਦ ਲੇਬਰ ਅਫਸਰ ਰਜਨੀ ਕਨਸਲ ਵਲੋਂ ਸਬੰਧਤ ਦੁਕਾਨਾਂ/ਫਰਮਾਂ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਅਤੇ ਭੀਖ ਮੰਗਵਾਉਣਾ ਕਾਨੂੰਨੀ ਤੌਰ ' ਤੇ ਅਪਰਾਧ ਹੈ | ਇਸ ਮੌਕੇ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ, ਸੰਤੋਸ਼ ਡੀ. ਈ. ਓ, ਸੀ.ਡੀ.ਪੀ.ਓ ਦਫਤਰ ਤੋਂ ਸੁਪਰਵਾਈਜਰ ਬਿਮਲਾ ਦੇਵੀ, ਸਿਹਤ ਵਿਭਾਗ ਤੋਂ ਡਾਕਟਰ ਰੂਪਿੰਦਰ ਸਿੰਘ, ਪੁਲਿਸ ਵਿਭਾਗ ਤੋਂ ਰੌਸ਼ਨ ਲਾਲ ਅਤੇ ਰਾਮ ਲੁਭਾਇਆ ਏ. ਐਸ. ਆਈ ਦੇ ਨਾਲ ਰੇਨੂੰ, ਗੁਰਬਖ਼ਸ਼ ਕੌਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਬਲਾਚੌਰ ਸ਼ਹਿਰ ਦੇ ਅੰਦਰ ਜਾਣ ਦੀ ਬਜਾਏ ਬਾਈਪਾਸ ਤੋਂ ਹੀ ਜਾ ਰਹੀਆਂ ਹਨ ਸਰਕਾਰੀ ਬੱਸਾਂ ਅਗਲੀ ਖ਼ਬਰ ਹਾਈਪਰਟੈਨਸ਼ਨ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।