ਗੁਣਾਚੌਰ, 17 ਜੂਨ (ਅਮਰੀਕ ਕਟਾਰੀਆ)- ਬੰਗਾ -ਮੁਕੰਦਪੁਰ ਰੋਡ 'ਤੇ ਸੁਸ਼ੋਭਿਤ ਧਾਰਮਿਕ ਅਸਥਾਨ ਦਰਗਾਹ ਬਾਬਾ ਨੌਗੱਜਾ ਪੀਰ ਦੇ ਅਸਥਾਨ 'ਤੇ 19 ਜੂਨ ਦਿਨ ਵੀਰਵਾਰ ਨੂੰ ਹੋ ਰਹੇ ਸਾਲਾਨਾ ਜੋੜ ਮੇਲੇ ਦੇ ਸਬੰਧ 'ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮੁਕੰਦਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਲਿਆ ਗਿਆ | ਜਿਸ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬਲਾਕ ਪ੍ਰਧਾਨ ਪ੍ਰਸ਼ੋਤਮ ਲਾਲ ਅਤੇ ਉਪ ਪ੍ਰਧਾਨ ਗੁਰਪ੍ਰੀਤ ਸਾਧਪੁਰੀ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗੇਗਾ | ਜਿਸ ਦਾ ਉਦਘਾਟਨ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਮਦਨ ਸ਼ਾਹ ਵਲੋਂ ਕੀਤਾ ਜਾਵੇਗਾ | ਜਿਸ ਉਪਰੰਤ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ |