19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੂੰਢ-ਮਕਸੂਦਪੁਰ ਵਿਖੇ 2 ਰੋਜ਼ਾ ਜੋੜ ਮੇਲਾ ਸ਼ੁਰੂ

ਅਜੀਤ ਡੈਸਕ 18-06-2025
ਕਟਾਰੀਆਂ, 17 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੂੰਢ-ਮਕਸੂਦਪੁਰ ਵਿਖੇ ਪੀਰ ਬਾਬਾ ਮੁਸਾਫਿਰ ਦੂਲੋ ਸ਼ਾਹ ਕਾਦਰੀ ਦਾ ਦੋ ਰੋਜ਼ਾ ਜੋੜ ਮੇਲਾ ਬਾਬਾ ਚੈਨ ਰਾਮ ਤੇ ਸੇਵਾਦਾਰ ਬਾਬਾ ਜੈਪਾਲ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਮੇਲੇ ਦੇ ਪਹਿਲੇ ਦਿਨ ਸੰਗਤਾਂ ਵਲੋਂ ਦਰਬਾਰ 'ਤੇ ਝੰਡਾ ਝੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਨਗਰ ਦੀ ਸੁੱਖ ਸ਼ਾਂਤੀ ਲਈ ਅੱਲਾ ਤਾਲਾ ਅੱਗੇ ਫਰਿਆਦ ਕੀਤੀ ਗਈ ਉਪਰੰਤ ਪੀਰਾਂ ਦੀ ਚੌਕੀ ਲਗਾਈ ਗਈ | ਸੇਵਾਦਾਰ ਜੈ ਪਾਲ, ਹਰਬੰਸ ਹੀਰਾ, ਅੰਮਿ੍ਤਪਾਲ ਸਿੰਘ ਗਿੱਲ, ਰਾਣਾ ਮਕਸੂਦਪੁਰ ਆਦਿ ਸੇਵਾਦਾਰਾਂ ਨੇ ਦੱਸਿਆ ਕਿ 18 ਜੂਨ ਨੂੰ ਮੋਹਣ ਮਾਹੀ, ਲੱਕੀ ਬੌਸ ਤੇ ਹੋਰਨਾਂ ਕਲਾਕਾਰਾਂ ਤੋਂ ਇਲਾਵਾ ਬਲਰਾਜ ਬਿਲਗਾ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ 'ਚ ਵੱਖ-ਵੱਖ ਡੇਰਿਆਂ ਤੋਂ ਫੱਕਰ ਰੂਹਾਂ ਵਿਸ਼ੇਸ਼ ਸ਼ਿਰਕਤ ਕਰਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੀਆਂ ਤੇ ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਫੱਕਰ ਰੂਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਬੁੱਧ ਰਾਮ, ਵਿਜੈ ਕੁਮਾਰ, ਵਰਿੰਦਰ ਸਿੰਘ, ਜੋਗਿੰਦਰ ਰਾਮ, ਮਹਿੰਦਰ ਪਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ਵ ਖ਼ੂਨਦਾਨ ਮੁਹਿੰਮ ਨੂੰ ਸਮਰਪਿਤ ਐਸ. ਡੀ. ਐਮ. ਦਫ਼ਤਰ ਨਵਾਂਸ਼ਹਿਰ ਵਿਖੇ ਖੂਨਦਾਨ ਕਰਨ ਦਾ ਲਿਆ ਪ੍ਰਣ ਅਗਲੀ ਖ਼ਬਰ ਬਾਬਾ ਨੌਗੱਜਾ ਪੀਰ ਗੁਣਾਚੌਰ ਦੇ ਮੇਲੇ 'ਤੇ ਮੁਫ਼ਤ ਮੈਡੀਕਲ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।