19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਗਨਰੇਗਾ ਵਰਕਰਜ਼ ਯੂਨੀਅਨ ਦੀਆਂ ਇਕਾਈਆਂ ਦੀ ਚੋਣ

ਅਜੀਤ ਡੈਸਕ 18-06-2025
ਬੰਗਾ, 17 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਮਗਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਅਤੇ ਬਘੌਰਾ ਦੀਆਂ ਇਕਾਈਆਂ ਦੀ ਚੋਣ ਸੂਬਾਈ ਆਗੂ ਦੀਪਕ ਠਾਕੁਰ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਦੀ ਅਗਵਾਈ 'ਚ ਹੋਈ | ਸਰਬਸੰਮਤੀ ਨਾਲ ਕੀਤੀ ਗਈ ਚੋਣ ਦੇ ਵੇਰਵਿਆਂ ਮੁਤਾਬਕ ਪਿੰਡ ਜਗਤਪੁਰ ਦੀ ਇਕਾਈ ਦੇ ਪ੍ਰਧਾਨ ਸ੍ਰੀਮਤੀ ਸਰਬਜੀਤ ਕੌਰ, ਸਕੱਤਰ ਮਨਪ੍ਰੀਤ ਸਿੰਘ ਮਨੀ, ਸਹਾਇਕ ਸਕੱਤਰ ਸ੍ਰੀਮਤੀ ਸਿਮਰੋ, ਮੀਤ ਪ੍ਰਧਾਨ ਮਨਜੀਤ ਸਿੰਘ, ਵਿੱਤ ਸਕੱਤਰ ਸ੍ਰੀਮਤੀ ਸੀਮਾ, ਕਾਰਜਕਾਰੀ ਮੈਂਬਰ ਜੋਗਾ ਰਾਮ, ਲੱਛਮੀ, ਸੋਹਣ ਲਾਲ ਚੁਣੇ ਗਏ | ਪਿੰਡ ਬਘੌਰਾ ਇਕਾਈ ਦੇ ਪ੍ਰਧਾਨ ਬਲਵੀਰ ਰਾਮ, ਸਕੱਤਰ ਰੇਖਾ ਰਾਣੀ, ਮੀਤ ਪ੍ਰਧਾਨ ਨਰੇਸ਼ ਕੁਮਾਰ, ਮੀਤ ਪ੍ਰਧਾਨ ਜਸਵਿੰਦਰ ਕੌਰ, ਵਿੱਤ ਸਕੱਤਰ ਕੇਵਲ ਕਿ੍ਸ਼ਨ, ਕਾਰਜਕਾਰੀ ਮੈਂਬਰ ਬੂਟਾ ਰਾਮ, ਵਰਿੰਦਰ ਕੌਰ, ਉਦੋ ਰਾਮ, ਹਰਮੇਸ਼ ਲਾਲ ਚੁਣੇ ਗਏ | ਇਸ ਮੌਕੇ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇ | ਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇ | ਮੁਫ਼ਤ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਵਰਕਰਾਂ ਦਾ ਬੀਮਾ ਕਰਵਾਇਆ ਜਾਵੇ | ਕੋਆਪ੍ਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ |
ਪਿਛਲੀ ਖ਼ਬਰ ਵਿਸ਼ਵ ਖ਼ੂਨਦਾਨ ਮੁਹਿੰਮ ਨੂੰ ਸਮਰਪਿਤ ਐਸ. ਡੀ. ਐਮ. ਦਫ਼ਤਰ ਨਵਾਂਸ਼ਹਿਰ ਵਿਖੇ ਖੂਨਦਾਨ ਕਰਨ ਦਾ ਲਿਆ ਪ੍ਰਣ ਅਗਲੀ ਖ਼ਬਰ ਵਿਸ਼ਵ ਖ਼ੂਨਦਾਨ ਮੁਹਿੰਮ ਨੂੰ ਸਮਰਪਿਤ ਐਸ. ਡੀ. ਐਮ. ਦਫ਼ਤਰ ਨਵਾਂਸ਼ਹਿਰ ਵਿਖੇ ਖੂਨਦਾਨ ਕਰਨ ਦਾ ਲਿਆ ਪ੍ਰਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।