ਨਵਾਂਸ਼ਹਿਰ, 17 ਜੂਨ (ਜਸਬੀਰ ਸਿੰਘ ਨੂਰਪੁਰ)-ਵਿਸ਼ਵ ਖੂਨਦਾਨ ਮੁਹਿੰਮ ਤਹਿਤ ਐਸ. ਡੀ. ਐੱਮ.ਦਫਤਰ ਨਵਾਂਸ਼ਹਿਰ ਵਿਖੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਸਹੁੰ ਚੁਕਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਵਿਸ਼ਵ ਖੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ ਇਸ ਤਹਿਤ ਜ਼ਿਲ੍ਹੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਇਸੇ ਕੜੀ ਤਹਿਤ ਐਸ. ਡੀ. ਐਮ. ਨਵਾਂਸ਼ਹਿਰ ਅਨਮਜੋਤ ਕੌਰ ਅਤੇ ਦਫ਼ਤਰ ਦੇ ਸਟਾਫ਼ ਦੇ ਸਹਿਯੋਗ ਨਾਲ ਐਸ. ਡੀ. ਐਮ ਦਫਤਰ ਵਿਖੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਸਹੁੰ ਚੁਕਾਈ ਗਈ | ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਹ ਸੰਕਲਪ ਕਰਦਾਂ ਹਾਂ ਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ, ਸਹਿਯੋਗੀਆਂ ਅਤੇ ਆਮ ਜਨਤਾ ਵਿੱਚ ਨਿਯਮਤ, ਸਵੈਇੱਛਕ ਅਤੇ ਮੁਫ਼ਤ ਖੂਨਦਾਨ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਾਂਗਾ | ਇਸ ਮੌਕੇ ਸੀਨੀਅਰ ਅਸਿਸਟੈਂਟ ਸ਼ਾਮ ਲਾਲ, ਇੰਦਰਜੀਤ ਸਿੰਘ, ਰਣਜੀਤ ਸਿੰਘ, ਪ੍ਰੇਮ ਸਾਗ਼ਰ ਵਰਮਾ, ਰਣਜੀਤ ਸਿੰਘ, ਨਵਨੀਤ ਸ਼ਰਮਾ, ਬਿਕਰਮਜੀਤ ਸਿੰਘ, ਜੋਤੀ ਦੇਵੀ, ਤੁਸ਼ਾਰ ਅਰੋੜਾ, ਲਵਪ੍ਰੀਤ ਕੌਰ, ਅਲਕਾ ਧੀਮਾਨ, ਵਿਵੇਕ ਕੁਮਾਰ, ਲਖਵੀਰ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਕੌਰ, ਸੂਰਜ, ਜਸਵੰਤ ਰਾਮ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ |