30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬਣ ਧੀ ਨਰੇਸ਼ ਰਾਣੀ ਨੇ ਕੈਨੇਡਾ ਨੇਵੀ 'ਚ ਭਰਤੀ ਹੋ ਕੇ ਪਿੰਡ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 19-06-2025
ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)-ਪਿੰਡ ਡੇਰੋਂ ਤਹਿਸੀਲ ਗੜ੍ਹਸ਼ੰਕਰ ਦੀ ਪੰਜਾਬਣ ਧੀ ਨਰੇਸ਼ ਰਾਣੀ ਪੁੱਤਰੀ ਜਸਪਾਲ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਸਖ਼ਤ ਮਿਹਨਤ ਕਰਕੇ ਕੈਨੇਡਾ ਦੀ ਧਰਤੀ 'ਤੇ ਆਪਣਾ, ਆਪਣੇ ਮਾਤਾ- ਪਿਤਾ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ | ਜਾਣਕਾਰੀ ਦਿੰਦਿਆਂ ਲੜਕੀ ਦੇ ਚਾਚਾ ਕੁਲਬੀਰ ਬਾਬਾ ਨੇ ਦੱਸਿਆ ਕਿ ਨਰੇਸ਼ ਰਾਣੀ 2018 'ਚ ਕੈਨੇਡਾ ਚਲੀ ਗਈ | ਜਿੱਥੇ ਉਸ ਨੇ ਸਖ਼ਤ ਮਿਹਨਤ ਕਰਕੇ ਪੀ. ਆਰ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਸ ਨੇ ਕੈਨੇਡਾ ਨੇਵੀ 'ਚ ਅਪਲਾਈ ਕੀਤਾ | ਉਸ ਦੀ ਮਿਹਨਤ ਨੂੰ ਭਾਗ ਲੱਗਾ ਅਤੇ ਉਹ ਕੈਨੇਡਾ ਨੇਵੀ 'ਚ ਭਰਤੀ ਹੋ ਗਈ | ਇਸ ਸਮੇਂ ਉਹ ਮਿਸੀਸਾਗਾ 'ਚ 6 ਮਹੀਨੇ ਦੀ ਟ੍ਰੇਨਿੰਗ ਕਰ ਰਹੀ ਹੈ | ਇਸ ਤੋਂ ਬਾਅਦ ਉਹ ਕਲੈਰੀਕਲ ਜੌਬ 'ਚ ਸੇਵਾਵਾਂ ਦੇਵੇਗੀ | ਨਰੇਸ਼ ਰਾਣੀ ਦੀਆਂ ਦੋ ਭੈਣਾਂ ਜੋ ਕਿ ਕੈਨੇਡਾ 'ਚ ਸੈਟਲ ਹਨ ਅਤੇ ਇੱਕ ਭਰਾ ਜੋ ਕਿ ਇਟਲੀ ਵਿੱਚ ਹੈ | ਬਾਬਾ ਕੁਲਬੀਰ ਸਿੰਘ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ | ਨਰੇਸ਼ ਰਾਣੀ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕੁੜੀਆਂ ਅਤੇ ਮੁੰਡਿਆਂ 'ਚ ਭੇਦ ਭਾਵ ਨਹੀਂ ਕਰਨਾ ਚਾਹੀਦਾ | ਇਸ ਦੌਰਾਨ ਉਨ੍ਹਾਂ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਦਵਿੰਦਰ ਸਿੰਘ ਅਟਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਵਰਲਡ ਕੱਪ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਕਾਸ਼ਦੀਪ ਦਾ ਕਾਠਗੜ੍ਹ ਮੋੜ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।