29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਗਰ ਦੀ ਸੁੱਖ ਸਾਂਦ ਵਾਸਤੇ ਪਿੰਡ ਚਣਕੋਈ ਵਿਖੇ ਬਾਜ਼ੀ ਪਵਾਈ

ਅਜੀਤ ਡੈਸਕ 19-06-2025
ਮਜਾਰੀ/ਸਾਹਿਬਾ, 18 ਜੂਨ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਅੱਜ ਵੀ ਕਈ ਭਾਈਚਾਰੇ ਚੰਗੀ ਤਰ੍ਹਾਂ ਸਾਂਭ ਕੇ ਬੈਠੇ ਹਨ | ਉਹਨਾਂ ਵਿੱਚੋਂ ਹੈ ਇੱਕ ਬਾਜ਼ੀਗਰ ਭਾਈਚਾਰਾ ਜਿਹੜੇ ਆਪਣੀ ਕਲਾ ਦੇ ਨਾਲ ਸਰਬੱਤ ਦਾ ਭਲਾ ਮੰਗਦੇ ਹੋਏ ਜਿੱਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਉੱਥੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਰੋਜੀ ਰੋਟੀ ਵੀ ਕਮਾਉਂਦੇ ਹਨ | ਇਸੇ ਤਰ੍ਹਾਂ ਪਿੰਡ ਚਣਕੋਈ ਵਿਖੇ ਨਗਰ ਪੰਚਾਇਤ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਨਗਰ ਦੀ ਸੁੱਖ ਸ਼ਾਂਤੀ ਵਾਸਤੇ ਸਾਂਝੀ ਜਗ੍ਹਾ 'ਤੇ ਬਾਜ਼ੀ ਪਵਾਈ ਗਈ | ਬਾਜ਼ੀਗਰ ਦਰਸ਼ਨ ਲਾਲ ਚਰਾਣ ਦੀ ਅਗਵਾਈ ਵਿੱਚ ਆਈ ਹੋਈ ਟੀਮ ਨੇ ਵੱਖ-ਵੱਖ ਤਰਾਂ ਦੀਆਂ ਖੇਡਾਂ ਜਿਸ ਵਿੱਚ ਗਰਦਨ ਨਾਲ ਸਰੀਆ ਮੋੜਨਾ, ਛੋਟੇ ਜਿਹੇ ਕੜੇ ਵਿੱਚੋਂ ਦੋ ਤਿੰਨ ਬੰਦਿਆਂ ਨੇ ਇਕੱਠੇ ਲੰਘਣਾ, ਦੰਦਾਂ ਨਾਲ ਗਾਡਰ ਚੁੱਕਣਾ, ਅੱਗ ਦੇ ਚੱਕਰ ਵਿੱਚੋਂ ਲੰਘਣਾ ਅਤੇ ਉੱਚੀ ਛਾਲ ਲਗਾ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦਾ ਮਨੋਰੰਜਨ ਕੀਤਾ |
ਪਿੰਡ ਵਾਸੀਆਂ ਵੱਲੋਂ ਇਸ ਟੀਮ ਨੂੰ ਨਕਦ ਪੈਸੇ, ਕੱਪੜੇ ਅਤੇ ਦਾਣੇ ਦੇ ਕੇ ਇਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਣਵੀਰ ਸਿੰਘ ਭੱਟੀ ਅਤੇ ਸੁਰਿੰਦਰ ਪਾਲ ਦੋਵੇਂ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਮੋਹਨ ਸਿੰਘ, ਸਰਵਨ ਸਿੰਘ, ਅਮਰੀਕ ਸਿੰਘ ਭੱਟੀ, ਪਰਮਜੀਤ ਹੈਪੀ, ਮਨਪ੍ਰੀਤ ਸਿੰਘ ਭੱਟੀ, ਸੁਰਜੀਤ ਰਾਮ, ਬਲਵੀਰ ਰਾਮ, ਮੱਖਣ ਸਿੰਘ ਭੱਟੀ, ਰਾਮ ਸਿੰਘ, ਲਲਿਤ ਕੁਮਾਰ, ਜਰਨੈਲ ਸਿੰਘ, ਸਤਨਾਮ ਸਿੰਘ, ਬੂਟਾ ਰਾਮ, ਜਸੂ, ਰਾਹੁਲ, ਗੁਰਪ੍ਰੀਤ ਸਿੰਘ ਭੱਟੀ, ਰਿੰਕੂ, ਸਾਹਿਲ, ਹਰਸ਼, ਜਾਨੀ, ਰਮਨ, ਦੀਪੂ, ਬੌਬੀ, ਹਰਸ਼, ਧਰਮਪਾਲ, ਤਿਲਕਰਾਜ, ਅਨਿਲ ਕੁਮਾਰ, ਕੁਲਤਾਰ ਸਿੰਘ ਨੰਬਰਦਾਰ, ਦੇਸਰਾਜ, ਸ਼ਿੰਗਾਰਾ ਸਿੰਘ, ਭਗਵੰਤ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਐਕਟਿਵ ਵਲੋਂ 77ਵਾਂ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਸਮਰ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।