29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲਾਇਨਜ਼ ਕਲੱਬ ਐਕਟਿਵ ਵਲੋਂ 77ਵਾਂ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 19-06-2025
ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ) - ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ਼੍ਰੀ ਚੰਦ ਦੇ ਤਪ ਅਸਥਾਨ ਗੁਰਦੁਆਰਾ ਨਵਾਂਸ਼ਹਿਰ ਵਿਖੇ ਲਾਇਨ ਕਲੱਬ ਐਕਟਿਵ 321ਡੀ ਨਵਾਂਸ਼ਹਿਰ ਵਲੋਂ ਗੁਰਦੀਪ ਸਿੰਘ ਸੂਚ ਪ੍ਰਧਾਨ ਅਤੇ ਕੁਲਦੀਪ ਭੂਸ਼ਣ ਖੰਨਾ ਜੋਨ ਚੇਅਰਮੈਨ ਦੀ ਦੇਖ ਰੇਖਾ ਹੇਠ ਅਤੇ ਤਰਲੋਚਨ ਸਿੰਘ ਵਿਰਦੀ ਡਿਪਟੀ ਗਵਰਨਰ ਦੀ ਅਗਵਾਈ ਹੇਠ 77ਵਾਂ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਲਾਇਨ ਕਲੱਬ ਐਕਟਿਵ ਵਲੋਂ ਮਨੁੱਖਤਾ ਦੇ ਭਲੇ ਲਈ ਮੈਡੀਕਲ, ਅੱਖਾਂ, ਖੂਨਦਾਨ ਕੈਂਪ, ਵਾਤਾਵਰਣ ਸ਼ੁੱਧ ਰੱਖਣ ਲਈ ਬੂਟੇ ਲਾਉਣ ਅਤੇ ਵੰਡਣ, ਸਿਲਾਈ ਮਸ਼ੀਨਾਂ, ਟਰਾਈ ਸਾਈਕਲ ਵੰਡਣ ਆਦਿ ਕੰਮਾਂ ਤੋਂ ਇਲਾਵਾ ਐਮ.ਜੀ.ਐਫ. ਮੈਂਬਰਸ਼ਿਪ ਲੈਣ ਕਰਕੇ ਲਾਇਨ ਕਲੱਬ ਐਕਟਿਵ ਦਾ ਨਾਮ ਇੰਟਰਨੈਸ਼ਨਲ 'ਚ ਚਮਕਿਆ | ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਦੀਪਕ ਪਾਂਡੇ ਨੇ ਕਿਹਾ ਕਿ ਲੋੜਵੰਦ ਗਰੀਬ ਲੋਕਾਂ ਦੇ ਚਿੱਟੇ ਮੋਤੀਆ ਦੇ ਅਪਰੇਸ਼ਨ ਨਵਦੀਪਕ ਆਈ ਕੇਅਰ ਹਸਪਤਾਲ ਗੜ੍ਹਸ਼ੰਕਰ ਵਲੋਂ ਮੁਫ਼ਤ ਅਤੇ ਸਸਤੀਆਂ ਐਨਕਾਂ ਦਿੱਤੀਆਂ ਜਾ ਰਹੀਆਂ ਹਨ | ਡਾ. ਨਮਨ ਵੱਲੋਂ 163 ਲੋਕਾਂ ਦੀ ਵੱਖ-ਵੱਖ ਬੀਮਾਰੀਆਂ ਅਤੇ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਸੰਜੀਵ ਕੁਮਾਰ ਕੈਂਥ ਵਾਈਸ ਪ੍ਰਧਾਨ, ਅਵਤਾਰ ਸਿੰਘ ਸੇਠੀ, ਸੰਜੀਵ ਕੁਮਾਰ ਸੈਕਟਰੀ, ਕੁਲਵੀਰ ਸਿੰਘ ਹੀਰ, ਚੇਤ ਰਾਮ ਰਤਨ ਸੀਨੀਅਰ ਕੌਂਸਲਰ, ਸਰਵਜੀਤ ਸਿੰਘ, ਬਿੱਕਰ ਸਿੰਘ ਸੈਣੀ, ਗੁਰਇਕਬਾਲ ਸਿੰਘ, ਪਰਮਿੰਦਰ ਲਾਲ, ਜੋਤੀ ਅਤੇ ਵਨੀਤਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਰਮੀ ਦੇ ਮੌਸਮ ਦੇ ਚਲਦੇ ਆਪਣੀ ਸਿਹਤ ਦਾ ਰੱਖੋ ਖਾਸ ਖਿਆਲ - ਡਾਕਟਰ ਅਮਰਿੰਦਰ ਅਗਲੀ ਖ਼ਬਰ ਨਗਰ ਦੀ ਸੁੱਖ ਸਾਂਦ ਵਾਸਤੇ ਪਿੰਡ ਚਣਕੋਈ ਵਿਖੇ ਬਾਜ਼ੀ ਪਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।