ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)-ਰਾਜਾ ਹਸਪਤਾਲ ਮੋਤਾ ਸਿੰਘ ਰੋਡ ਨਵਾਂਸ਼ਹਿਰ ਦੇ ਐਮ. ਡੀ ਡਾਕਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦੇ ਚਲਦੇ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ | ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਵਿਕਣ ਵਾਲਾ ਭੋਜਨ ਜੰਕ ਫੂਡ ਆਦਿ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਖੁੱਲ੍ਹੇ 'ਚ ਪਰੋਸਿਆ ਭੋਜਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ | ਗਰਮੀ ਦੇ ਚਲਦਿਆਂ ਵੱਧ ਤੋਂ ਵੱਧ ਤਰਲ ਪਦਾਰਥ ਪੀਓ ਅਤੇ ਜ਼ਿਆਦਾ ਗਰਮੀ ਪੈਣ 'ਤੇ ਘਰ ਤੋਂ ਬਾਹਰ ਜਾਣ ਲਈ ਪਰਹੇਜ਼ ਕਰੋ | ਜਰੂਰੀ ਕੰਮ ਪੈਣ 'ਤੇ ਹੀ ਘਰ ਤੋਂ ਬਾਹਰ ਜਾਓ |