ਔੜ/ਝਿੰਗੜਾਂ, 18 ਜੂਨ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਦੇ ਜੇਠੇ ਸੇਵਕ ਬਾਬਾ ਸਾਹਿਬ ਦਿਆਲ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਉਨ੍ਹਾਂ ਦੇ ਧਾਰਮਿਕ ਅਸਥਾਨ ਦਮਦਮਾ ਸਾਹਿਬ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਦੀ ਰਹਿਨੁਮਾਈ ਹੇਠ ਬਾਬਾ ਸਾਹਿਬ ਦਿਆਲ ਦੇ ਪਰਿਵਾਰ ਮਜਾਰਾ ਨੌ ਅਬਾਦ ਵਾਲਿਆਂ ਵਲੋਂ ਇਲਾਕੇ ਅਤੇ ਐਨ.ਆਰ.ਆਈ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਹਿਲੇ ਦਿਨ ਅਖੰਡ ਪਾਠ ਆਰੰਭ ਕਰਵਾਏ ਗਏ | ਤੀਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਉਪਰੰਤ ਅਖੰਡ ਪਾਠਾਂ ਦੇ ਭੋਗ ਪਾਏ ਗਏ | ਸਜਾਏ ਧਾਰਮਿਕ ਦੀਵਾਨ 'ਚ ਭਾਈ ਰੋਸ਼ਨ ਸਿੰਘ ਮਾਛੀਵਾੜੇ ਵਾਲਿਆਂ ਦੇ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ 'ਚ ਆਮ ਆਦਮੀ ਪਾਰਟੀ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ ਹਰਜੋਤ ਕੌਰ ਲੌਹਟੀਆ ਵਿਸ਼ੇਸ਼ ਤੌਰ 'ਤੇ ਪੁੱਜੇ | ਸਟੇਜ ਸੰਚਾਲਕ ਸੁੱਚਾ ਸਿੰਘ ਝਿੰਗੜ ਨੇ ਬਾਬਾ ਸਾਹਿਬ ਦਿਆਲ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਧਾਰਮਿਕ ਸਮਾਗਮ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਮਜਾਰਾ ਨੌ ਆਬਾਦ ਨੇ ਆਪਣੇ ਸਾਥੀਆਂ ਨਾਲ ਦਾਨੀ ਸੱਜਣਾਂ ਤੇ ਵਿਸ਼ੇਸ਼ ਤੌਰ 'ਤੇ ਪੁੱਜੇ ਇਸਤਰੀ ਵਿੰਗ ਦੀ ਆਪ ਆਗੂ ਹਰਜੋਤ ਕੌਰ ਲੌਹਟੀਆ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਿਮਰਨ ਕੌਰ ਸਾਬਕਾ ਸਰਪੰਚ, ਬਹਾਦਰ ਸਿੰਘ ਮਹਿਮੀ ਅਧਿਕਾਰਤ ਪੰਚ, ਸੇਵਾਦਾਰ ਮਨਦੀਪ ਸ਼ੇਰਗਿੱਲ ਯੂ. ਐਸ. ਏ, ਬਹਾਦਰ ਸ਼ੇਰਗਿੱਲ, ਜਰਨੈਲ ਸਿੰਘ ਗਰੇਵਾਲ, ਸੁਰਜੀਤ ਸਿੰਘ ਸ਼ੇਰਗਿੱਲ, ਲੱਕੀ ਲਾਂਦੜਾ, ਮਲਕੀਤ ਸਿੰਘ ਚਾਹਲ ਖੁਰਦ, ਸੁਰਿੰਦਰ ਸਿੰਘ ਤਲਵੰਡੀ ਫੱਤੂ, ਸੁੱਚਾ ਸਿੰਘ ਝਿੰਗੜ, ਤਰਸੇਮ ਸਿੰਘ ਹੀਰ, ਜਗਤਾਰ ਸਿੰਘ ਫੌਜੀ, ਕੁਲਦੀਪ ਬੰਗਾ, ਬੂਟਾ ਸਿੰਘ, ਮਨਜੀਤ ਸਿੰਘ, ਸੁਰਿੰਦਰ ਨਕੋਦਰ, ਜੋਗਾ ਸਿੰਘ ਹੀਰ, ਬਲਵੀਰ ਸਿੰਘ, ਗੁਰਨਾਮ ਚੰਦ ਹੀਰ, ਹਰਦੀਪ ਕੁਮਾਰ, ਉਂਕਾਰ ਨਾਥ, ਯਾਦਵਿੰਦਰ ਸਿੰਘ ਇਟਲੀ, ਅਵਤਾਰ ਹੀਰ, ਬੱਬੂ ਲੋਧੀਪੁਰ, ਸ਼ਿੰਦਰਪਾਲ ਹੱਪੋਵਾਲ, ਚਰਨਜੀਤ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਮੋਹਨ ਲਾਲ ਹੱਪੋਵਾਲ, ਲਵਪ੍ਰੀਤ ਰੱਲ੍ਹ, ਮਨਜੀਤ ਬਹਿਰੀਨ, ਅਵਤਾਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਸੁਰਿੰਦਰ ਕੌਰ, ਸੋਨੀਆ, ਪਰਮਜੀਤ ਕੌਰ ਹੀਰ, ਹਰਜੀਵਨ ਕੌਰ ਹੀਰ, ਹਰਜੋਤ ਕੌਰ ਹੀਰ ਆਦਿ ਹਾਜ਼ਰ ਸਨ |