29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 19-06-2025
ਕਟਾਰੀਆਂ, 18 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ਼ਹੀਦ ਹੁਕਮਾ ਸਿੰਘ ਪੁੱਤਰ ਸੁੰਦਰ ਸਿੰਘ ਅਤੇ ਹੋਰ ਸ਼ਹੀਦਾਂ ਦੀ ਯਾਦ 'ਚ ਭਗਤਾਂ ਦੇ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਬਕਾ ਸਰਪੰਚ ਸਤਿਕਰਤਾਰ ਸਿੰਘ ਸੰਧੂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਜਥੇ. ਕੁਲਵਿੰਦਰ ਸਿੰਘ ਸੰਧੂ, ਬੀਬੀ ਦਲਜੀਤ ਕੌਰ ਖਾਲਸਾ ਨਵਾਂਸ਼ਹਿਰ ਤੇ ਬੀਬੀ ਅਮਰਜੀਤ ਕੌਰ ਖਾਲਸਾ ਲੰਗੇਰੀ, ਸਰੂਪ ਸਿੰਘ ਅਠੌਲੀ ਦੇ ਢਾਡੀ ਜਥਿਆਂ ਵਲੋਂ ਸ਼ਹੀਦ ਸਿੰਘਾਂ ਦੀਆਂ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਢਾਡੀ ਜਥਿਆਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਬੀਬੀ ਹਰਜੀਤ ਕੌਰ ਸੰਧੂ, ਹਰਪ੍ਰੀਤ ਕੌਰ, ਜਤਿੰਦਰ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਜਥੇ. ਨੱਥਾ ਸਿੰਘ, ਮੇਜਰ ਸਿੰਘ, ਸਤਿਕਰਤਾਰ ਸਿੰਘ ਸੰਧੂ, ਬਲਵੰਤ ਸਿੰਘ, ਕੁਲਵਿੰਦਰ ਸਿੰਘ, ਰਘਵੀਰ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਮੰਗ-ਬਲਬੀਰ ਸਿੰਘ ਯੂ.ਐਸ.ਏ. ਅਗਲੀ ਖ਼ਬਰ ਝਿੰਗੜਾਂ ਵਿਖੇ ਬਾਬਾ ਸਾਹਿਬ ਦਿਆਲ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।