ਉਸਮਾਨਪੁਰ, 18 ਜੂਨ (ਸੰਦੀਪ ਮਝੂਰ)-ਅਮਰੀਕਾ ਦੇ ਉੱਘੇ ਕਾਰੋਬਾਰੀ ਅਤੇ ਪ੍ਰਸਿੱਧ ਸਮਾਜ ਸੇਵੀ ਦਾਨੀ ਸੱਜਣ ਬਲਬੀਰ ਸਿੰਘ ਉਸਮਾਨਪੁਰ ਯੂ.ਐਸ.ਏ ਸਿਆਟਲ ਨੇ ਕਿਹਾ ਕਿ ਇਸ ਸਮੇਂ ਦੇਸ਼ ਅੰਦਰ ਜਿਸ ਤੇਜ਼ੀ ਨਾਲ ਤਾਪਮਾਨ ਵੱਧ ਰਿਹਾ ਹੈ | ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਸ ਲਈ ਸਾਨੂੰ ਵੱਧ ਤੋਂ ਵੱਧ ਗਿਣਤੀ ਵਿਚ ਬੂਟੇ ਲਗਾਉੇਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਦਰਖਤਾਂ ਦੀ ਭਾਰੀ ਕਮੀ ਹੈ | ਵਾਤਾਵਰਣ ਪ੍ਰਦੂਸ਼ਣ ਅਤੇ ਦਰਖਤਾਂ ਦੀ ਘਾਟ ਕਾਰਨ ਲਗਾਤਾਰ ਗਲੋਬਲ ਵਾਰਮਿੰਗ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਥਾਨਕ ਸਰਕਾਰਾਂ ਅਤੇ ਵਾਤਾਵਰਣ ਪ੍ਰੇਮੀ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਦੇ ਰਹੇ ਹਨ | ਪਰ ਜੇਕਰ ਹਰ ਨਾਗਰਿਕ ਆਪਣਾ ਫਰਜ਼ ਸਮਝਦਿਆਂ ਇਕ-ਇਕ ਬੂਟਾ ਵੀ ਲਗਾਵੇ ਅਤੇ ਉਸਦੀ ਵੱਡੇ ਹੋਣ ਤੱਕ ਦੇਖਭਾਲ ਕਰੇ ਤਾਂ ਅਸੀਂ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਵਿੱਚ ਸਫਲ ਹੋ ਸਕਦੇ ਹਾਂ | ਇਸ ਲਈ ਸਾਨੂੰ ਵੱਧ ਤੋਂ ਵੱਧ ਗਿਣਤੀ ਵਿਚ ਬੂਟੇ ਲਗਾਉਣੇ ਚਾਹੀਦੇ ਹਨ |