ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਦਾ ਕੀਤਾ ਵਿਸ਼ੇਸ਼ ਸਨਮਾਨ
ਅਜੀਤ ਡੈਸਕ
19-06-2025
ਇਸ ਮੌਕੇ ਉਨ੍ਹਾਂ ਅੱਜ ਦੇ ਨੌਜਵਾਨ ਗੀਤਕਾਰਾਂ ਨੂੰ ਗੀਤਾਂ ਵਿੱਚ ਅਸ਼ਲੀਲ ਭਾਸ਼ਾ ਦੀ ਥਾਂ ਸੱਭਿਅਕ ਭਾਸ਼ਾ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਸੱਭਿਅਕ ਗੀਤ ਜਿਥੇ ਇੱਕ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ ਉਥੇ ਸਦੀਵੀ ਵੀ ਹੋ ਨਿਬੜਦੇ ਹਨ | ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਨੇ ਪਿਛਲੇ ਸਾਲਾਂ ਦੌਰਾਨ ਸੰਸਥਾ ਦੇ ਵਿਹੜੇ ਵਿੱਚ ਅੰਤਰ ਰਾਸ਼ਟਰੀ ਭੰਗੜਾ ਕੱਪ ਕਰਵਾ ਕੇ ਜਿਥੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਉਥੇ ਨਵੇਂ ਗਾਇਕਾਂ ਨੂੰ ਵੀ ਸਟੇਜ ਤੋਂ ਅੱਗੇ ਵਧਣ ਦਾ ਵਧੀਆ ਮੌਕਾ ਪ੍ਰਦਾਨ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਆਪਣੀਆਂ ਲਿਖੀਆਂ ਤਿੰਨ ਪੁਸਤਕਾਂ ਦਾ ਸੈੱਟ ਸ਼ਮਸ਼ੇਰ ਸੰਧੂ ਨੂੰ ਭੇਟ ਕੀਤਾ ਉਥੇ ਕਾਲਜ ਸਟਾਫ਼ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ. ਜੋਗਾ ਸਿੰਘ ਦੁਸਾਂਝ, ਸ. ਸੁਰਜੀਤ ਸਿੰਘ ਦੁਸਾਂਝ ਅਤੇ ਸਮੂਹ ਸਟਾਫ਼ ਹਾਜਰ ਸਨ |