ਬਹਿਰਾਮ, 18 ਜੂਨ (ਨਛੱਤਰ ਸਿੰਘ/ਸਰਬਜੀਤ ਸਿੰਘ) - ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਮੌਜੂਦਾ ਸਰਪੰਚ ਰਸ਼ਪਾਲ ਕੌਰ ਦੇ ਪਤੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ ਰਘਵੀਰ ਸਿੰਘ ਬਿੱਲਾ ਤਲਵੰਡੀ ਜੱਟਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਪਿੰਡ ਤਲਵੰਡੀ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ | ਚਿਖਾ ਨੂੰ ਅਗਨੀ ਦੀ ਰਸਮ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਅਤੇ ਅਮਰਪ੍ਰੀਤ ਸਿੰਘ ਨੇ ਨਿਭਾਈ | ਮਿ੍ਤਕ ਦੇਹ 'ਤੇ ਕਾਂਗਰਸ ਪਾਰਟੀ ਵਲੋਂ ਪਾਰਟੀ ਦਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ, ਦਰਬਜੀਤ ਸਿੰਘ ਪੂਨੀਆ, ਕੁਲਵਰਨ ਸਿੰਘ ਥਾਂਦੀਆ ਜ਼ਿਲ੍ਹਾ ਵਾਈਸ ਪ੍ਰਧਾਨ, ਰਾਜਿੰਦਰ ਸ਼ਰਮਾ ਕੁਲਥਮ, ਰਿਟਾ: ਮੈਨੇਜਰ ਦਲਜੀਤ ਸਿੰਘ ਘੁੰਮਣ, ਗੁਰਵਿੰਦਰ ਸਿੰਘ ਭੋਗਲ ਸੀਨੀਅਰ ਕਾਂਗਰਸ ਆਗੂ, ਅਮਰਜੀਤ ਕਲਸੀ ਵਾਈਸ ਪ੍ਰਧਾਨ ਬਲਾਕ ਬੰਗਾ, ਜਗਤਾਰ ਸਿੰਘ ਚਾਹਲ ਸਾਬਕਾ ਸਰਪੰਚ ਤਲਵੰਡੀ ਜੱਟਾਂ, ਅਵਤਾਰ ਸਿੰਘ ਸਾਬਕਾ ਸਰਪੰਚ ਚੱਕ ਗੁਰੂ, ਗੁਰਦੀਪ ਸਿੰਘ ਖੋਥੜਾਂ ਕਾਂਗਰਸ ਆਗੂ, ਪ੍ਰਵਿੰਦਰ ਸਿੰਘ ਸਾਬਕਾ ਸਰਪੰਚ ਬਹੂਆ, ਅਮਨਪ੍ਰੀਤ ਸਰਪੰਚ ਬਹੂਆ, ਮਨਦੀਪ ਸਿੰਘ ਸਿੱਧੂ, ਜਸਵੀਰ ਸ਼ੀਰਾ ਸੰਧਵਾਂ, ਪਰਵਿੰਦਰ ਕੁਮਾਰ ਛਾਬੜਾ, ਅਮਰਜੀਤ ਸਿੰਘ ਚੱਕਰਾਮੂੰ, ਧਰਮਪਾਲ ਤਲਵੰਡੀ, ਵਿਜੇ ਸਿੰਘ ਤੇਜੀ, ਮਾਸਟਰ ਦੇਸ ਰਾਜ ਮਾਂਗਟ, ਡਾ. ਭੁਪਿੰਦਰ ਕੁਮਾਰ ਬਹਿਰਾਮ, ਨੰਬਰਦਾਰ ਜਸਵਿੰਦਰ ਸਿੰਘ, ਬਲਵੀਰ ਸਿੰਘ ਭਰੋਲੀ, ਅਭੀ ਪਟਵਾਰੀ ਸਵੀਟ ਸ਼ਾਪ, ਮਨਪ੍ਰੀਤ ਸਿੰਘ, ਕਾਮਰੇਡ ਅਵਤਾਰ ਸਿੰਘ ਕੱਟ, ਹਰਮੀਕ ਕਲਸੀ ਅਤੇ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਦੀ ਸਮੂਹ ਪ੍ਰਬੰਧਕ ਕਮੇਟੀ ਹਾਜ਼ਰ ਸੀ |