ਬੰਗਾ, 18 ਜੂਨ (ਸੁਰਿੰਦਰ ਸਿੰਘ)-ਸਵ: ਹਰਭਜਨ ਸਿੰਘ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਦੀ 11ਵੀਂ ਬਰਸੀ 'ਤੇ ਮੁਫ਼ਤ ਮੈਡੀਕਲ ਕੈਂਪ ਉਨ੍ਹਾਂ ਦੇ ਜੱਦੀ ਪਿੰਡ ਕਰਨਾਣਾ ਵਿਖੇ ਲਗਾਇਆ ਗਿਆ | ਇਸ ਕੈਂਪ ਨੂੰ ਸਰਕਾਰੀ ਹਸਪਤਾਲ ਸੁੱਜੋਂ ਦੇ ਡਾਕਟਰਾਂ ਦੀ ਟੀਮ ਨੇ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ | ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਲਾਭ ਉਠਾਇਆ | ਕੈਨੇਡਾ ਵਸਦੇ ਲਾਖਾ ਦੇ ਸਪੁੱਤਰ ਪਰਮਜੀਤ ਸਿੰਘ ਲਾਖਾ ਨੇ ਕੈਂਪ ਨੂੰ ਸਫ਼ਲ ਬਣਾਉਣ 'ਚ ਪਿੰਡ ਵਾਸੀਆਂ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਕੈਂਪ ਨੂੰ ਹਰਭਜਨ ਲਾਖਾ ਸਪੋਰਟਸ ਵੈਲਫੇਅਰ ਅਤੇ ਕਲਚਰਲ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ: ਨਛੱਤਰ ਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਉਹਨਾਂ ਨਾਲ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਮਨੋਹਰ ਕਮਾਮ, ਜਗਤਾਰ ਬੀਕਾ, ਵਿਜੈ ਗੁਣਾਚੌਰ, ਹਰਜੋਤ ਕੌਰ ਲੋਹਟੀਆ, ਜਗਦੀਸ਼ ਗੁਰੂ ਭਲਵਾਨ, ਵਿਜੈ ਕੁਮਾਰ ਗੁਰੂ ਮੂਸਾਪੁਰ, ਮੋਹਣ ਬੀਕਾ, ਏ.ਐਸ.ਆਈ ਮਨਜੀਤ ਕੁਮਾਰ, ਸੁਰਿੰਦਰ ਕਰਨਾਣਾ ਅਤੇ ਪਿੰਡ ਵਾਸੀ ਹਾਜ਼ਰ ਸਨ |