29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਮਾਜ ਸੇਵਕ ਸੰਦੀਪ ਪਰਿਹਾਰ ਅਤੇ ਪਰਿਵਾਰ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਅਜੀਤ ਡੈਸਕ 19-06-2025
ਨਵਾਂਸਹਿਰ, 18 ਜੂਨ ਹਰਮਿੰਦਰ ਸਿੰਘ ਪਿੰਟੂ)-ਜੈਨ ਸਥਾਨਕ ਨਵਾਂਸ਼ਹਿਰ 'ਚ ਬਿਰਾਜਮਾਨ ਮਹਾਂਸਾਧਵੀ ਵੀਰ ਕਾਂਤਾ ਮਹਾਰਾਜ, ਬੀਨਾ ਮਹਾਰਾਜ, ਅਰਪਿਤਾ ਮਹਾਰਾਜ ਠਾਣੇ 5 ਜੀ ਦੀ ਮੌਜੂਦਗੀ ਵਿੱਚ ਵਰਧਮਾਨ ਜੈਨ ਸੇਵਾ ਸੰਘ ਦੁਆਰਾ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਅੱਜ ਦਾ ਰਾਸ਼ਨ ਵੰਡ ਸਮਾਗਮ ਸਮਾਜ ਸੇਵਕ ਸਵਰਗੀ ਮਹਿੰਦਰ ਕੁਮਾਰ ਪਰਿਹਾਰ ਦੀ ਨੌਵੀਂ ਬਰਸੀ ਦੇ ਮੌਕੇ 'ਤੇ ਉਨ੍ਹਾਂ ਦੀ ਪਤਨੀ ਕਿ੍ਸਨਾ ਪਰਿਹਾਰ ਦੀ ਪ੍ਰੇਰਨਾ ਨਾਲ ਸਮਾਜ ਸੇਵਕ ਸੰਦੀਪ ਪਰਿਹਾਰ, ਸੁਮਿਤ ਪਰਿਹਾਰ, ਜਸਨਮ ਪਰਿਹਾਰ, ਸੁਨੀਲ ਪਰਿਹਾਰ, ਕਮਲ ਪਰਿਹਾਰ ਅਤੇ ਪਰਿਵਾਰ ਦੀ ਮਦਦ ਨਾਲ ਕੀਤਾ ਗਿਆ | ਇਸ ਮੌਕੇ 'ਤੇ ਮਹਾਸਾਧਵੀ ਵੀਰ ਕਾਂਤਾ ਮਹਾਰਾਜ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਮੁੱਖ ਮਹਿਮਾਨ ਸੰਦੀਪ ਪਰਿਹਾਰ ਨੇ ਕਿਹਾ ਕਿ ਸਾਨੂੰ ਹਰ ਗਰੀਬ ਅਤੇ ਬੇਸਹਾਰਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਵਰਧਮਾਨ ਜੈਨ ਸੇਵਾ ਸੰਘ ਦੇ ਮੁਖੀ ਮੁਨੀਸ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਇਸ 145ਵੇਂ ਰਾਸ਼ਨ ਵੰਡ ਸਮਾਗਮ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਮੁਖੀ ਮੁਨੀਸ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਜੈਨ ਸਭਾ ਦੇ ਮੁਖੀ ਸੁਰੇਂਦਰ ਜੈਨ, ਅਚਲ ਜੈਨ, ਰਾਕੇਸ ਜੈਨ ਬੱਬੀ, ਮਨੋਜ ਜੈਨ, ਲਲਿਤ ਜੈਨ, ਅਨਿਲ ਜੈਨ ਭੋਲੂ, ਦਰਸਨ ਜੈਨ, ਪਦਮ ਜੈਨ, ਮੋਨੂੰ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਮਜਾਰੀ ਵਿਖੇ ਬਾਬਾ ਜੇਠਾ ਦੇ ਅਸਥਾਨ 'ਤੇ ਜੋੜ ਮੇਲਾ ਅੱਜ ਅਗਲੀ ਖ਼ਬਰ ਕਰਨਾਣਾ 'ਚ ਸਾਬਕਾ ਐਮ.ਪੀ ਸਵ: ਹਰਭਜਨ ਸਿੰਘ ਲਾਖਾ ਦੀ ਯਾਦ 'ਚ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।