ਬੰਗਾ, 18 ਜੂਨ (ਕਰਮ ਲਧਾਣਾ)-ਅਸਥਾਨ ਬਾਬਾ ਜੇਠਾ ਜੀ ਪਿੰਡ ਮਜਾਰੀ ਦਾ ਸਲਾਨਾ ਜੋੜ ਮੇਲਾ 19 ਜੂਨ ਦਿਨ ਵੀਰਵਾਰ ਨੂੰ ਹੋਵੇਗਾ | ਇਹ ਜੋੜ ਮੇਲਾ ਪਿੰਡ ਮਜਾਰੀ ਵਿਖੇ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਅਤੇ ਸਮੂਹ ਕਮੇਟੀ ਵਲੋਂ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸਵੇਰੇ 10 ਵਜੇ ਝੰਡੇ ਦੀ ਰਸਮ, ਚਿਰਾਗ ਰੌਸ਼ਨ ਕਰਨ, ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੁਪਹਿਰ ਬਾਅਦ ਧਾਰਮਿਕ ਸਟੇਜ ਸਜਾਈ ਜਾਵੇਗੀ |