29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਥ ਸੇਵਕ ਜਥਾ ਦੁਆਬਾ ਨੇ ਕਰਵਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸਮਾਗਮ

ਅਜੀਤ ਡੈਸਕ 19-06-2025
ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ)-ਪੰਥ ਸੇਵਕ ਜਥਾ ਦੁਆਬਾ ਵੱਲੋਂ ਸ੍ਰੀ ਅਕਾਲ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਗੁਰ ਸੰਗਤ ਅਤੇ ਗੁਰੂ ਖ਼ਾਲਸਾ ਪੰਥ ਦੇ ਸਨਮੁੱਖ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ | ਪਿਛਲੇ ਕੁੱਝ ਸਮੇਂ ਤੋਂ ਖ਼ਾਲਸਾ ਪੰਥ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ (ਭਾਵ ਸਮੁੱਚੇ ਰੂਪ ਵਿਚ ਤਖ਼ਤ ਸਾਹਿਬਾਨ) ਬਾਰੇ ਲਗਾਤਾਰ ਚੱਲ ਰਹੇ ਭੰਬਲਭੂਸੇ ਅਤੇ ਰਾਜਨੀਤਕ ਘਟਨਾਕ੍ਰਮ ਦੇ ਵਿਚ ਗੁਰ-ਸੰਗਤ ਦੇ ਦਬਾਅ ਹੇਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਕਾਰਜ-ਖੇਤਰ ਅਤੇ ਕਾਰਜਸ਼ੈਲੀ ਲਈ ਵਿਧੀ ਵਿਧਾਨ ਬਣਾਉਣ ਲਈ ਪੰਥ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਤੋਂ ਸੁਝਾਅ ਮੰਗੇ ਸਨ | ਹਾਲਾਂਕਿ ਇਹ ਅਪੀਲ ਸਵਾਗਤਯੋਗ ਹੈ, ਪਰ ਇੱਥੇ ਇਹ ਵੀ ਕਹਿਣਾ ਪਵੇਗਾ ਕਿ ਇਹ ਬਹੁਤ ਜ਼ਿਆਦਾ ਦੇਰ ਨਾਲ ਲਿਆ ਗਿਆ ਬਹੁਤ ਹੀ ਛੋਟਾ ਕਦਮ ਹੈ | ਅਸੀਂ ਸੁਧਾਰਵਾਦੀ ਕਦਮਾਂ ਦੇ ਜ਼ਰੀਏ ਮਸਲੇ ਸੁਲਝਾਉਣ ਦਾ ਸਮਾਂ ਬਹੁਤ ਪਹਿਲੇ ਹੀ ਗਵਾ ਚੁੱਕੇ ਹਾਂ ਅਤੇ ਅਜੋਕਾ ਸਮਾਂ ਵਿਅਕਤੀਗਤ ਸੁਧਾਰਾਂ ਦਾ ਨਹੀਂ ਸਗੋਂ ਢਾਂਚਾਗਤ ਤਬਦੀਲੀਆਂ ਲਿਆਉਣ ਦਾ ਹੈ | ਇਹਨਾਂ ਹਾਲਤਾਂ ਨੂੰ ਮੁੱਖ ਰੱਖਦਿਆਂ, ਅਸੀਂ ਇਹ ਸੁਝਾਅ ਖ਼ਾਲਸਾ ਪੰਥ ਅਤੇ ਗੁਰ ਕੀ ਸੰਗਤ ਦੇ ਸਨਮੁੱਖ ਰੱਖ ਰਹੇ ਹਾਂ | ਇਨ੍ਹਾਂ ਸੁਝਾਵਾਂ ਦਾ ਉਤਾਰਾ ਸ਼੍ਰੋਮਣੀ ਕਮੇਟੀ ਨੂੰ ਵੀ ਭੇਜਿਆ ਜਾਵੇਗਾ ਪਰ ਇਹ ਮੁੱਖ ਰੂਪ ਵਿੱਚ ਗੁਰ ਸੰਗਤ ਅਤੇ ਖ਼ਾਲਸਾ ਪੰਥ ਦੇ ਸਨਮੁੱਖ ਹੀ ਰੱਖੇ ਗਏ ਹਨ | ਇਸ ਮੌਕੇ ਜਥੇਦਾਰ ਜਰਨੈਲ ਸਿੰਘ, ਜਥੇਦਾਰ ਦਿਲਜੀਤ ਸਿੰਘ ਮੌਲਾ, ਭਾਈ ਮਨਧੀਰ ਸਿੰਘ, ਮਾਸਟਰ ਬਖ਼ਸ਼ੀਸ਼ ਸਿੰਘ, ਮਾਸਟਰ ਬੇਅੰਤ ਸਿੰਘ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਢਾਡੀ ਸਤਨਾਮ ਸਿੰਘ ਭਾਰਾਪੁਰ, ਤਿਲਕਰਾਜ ਸਿੰਘ ਚਾਹਲਕਲਾਂ, ਅਵਤਾਰ ਸਿੰਘ ਜਗਤਪੁਰ, ਜਤਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਨਾਮ ਸਿੰਘ ਸਿੰਬਲ ਮਜਾਰਾ, ਬਗ਼ੀਚਾ ਸਿੰਘ ਡੋਗਰਪੁਰ, ਮੋਹਣ ਸਿੰਘ ਮੀਰਪੁਰ ਜੱਟਾਂ, ਐਡਵੋਕੇਟ ਰਾਜਯੋਗ ਸਿੰਘ ਮਾਜਰਾ ਜੱਟਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਨੇਡਾ, ਆਸਟ੍ਰੇਲੀਆ, ਯੂ.ਕੇ. ਅਤੇ ਯੂਰਪ 'ਚ ਵਿਜ਼ਟਰ ਅਤੇ ਟੂਰਿਸਟ ਜਾਣ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ ਅਗਲੀ ਖ਼ਬਰ ਸੰਤ ਹਰੀ ਦਾਸ ਦੀ ਯਾਦ 'ਚ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।