26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬੰਗਾ ਦੇ ਫਗਵਾੜਾ ਰੋਡ 'ਤੇ ਸੀਵਰੇਜ ਦੀ ਲੀਕੇਜ ਕਾਰਨ ਪਿਆ ਡੂੰਘਾ ਟੋਆ ਭਿਆਨਕ ਹਾਦਸੇ ਨੂੰ ਦੇ ਰਿਹਾ ਸੱਦਾ

ਅਜੀਤ ਡੈਸਕ 20-06-2025
ਬੰਗਾ, 19 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹਿਰ ਦੇ ਫਗਵਾੜਾ ਰੋਡ 'ਤੇ ਸੀਵਰੇਜ ਦੀ ਲੀਕੇਜ ਕਾਰਨ ਬਣ ਚੁੱਕਾ ਵੱਡਾ ਡੂੰਘਾ ਟੋਇਆ ਭਿਆਨਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ, ਜੋ ਨਾ ਤਾਂ ਸੜਕ ਬਣਾਉਣ ਵਾਲੀ ਅਥਾਰਟੀ ਨੂੰ ਦਿਖਾਈ ਦਿੰਦਾ ਹੈ ਅਤੇ ਨਾ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੀ ਨਜ਼ਰ ਆ ਰਿਹਾ ਹੈ | ਇਹ ਟੋਇਆ ਉਕਤ ਨੈਸ਼ਨਲ ਸੜਕ ਦੇ ਠੀਕ ਵਿਚਕਾਰ ਸੀਵਰੇਜ 'ਚੋਂ ਲੀਕ ਹੁੰਦੇ ਪਾਣੀ ਨਾਲ ਬਣਿਆ ਹੈ |
ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਤੇ ਦੂਜੀ ਐਕਸਿਸ ਬੈਂਕ ਦੇ ਬਿਲਕੁਲ ਸਾਹਮਣੇ ਪੈਂਦਾ ਇਹ ਟੋਇਆ ਬੈਂਕ ਦੇ ਅਧਿਕਾਰੀ ਅਤੇ ਇਨ੍ਹਾਂ ਬੈਂਕ ਦੇ ਗਾਹਕਾਂ ਦਾ ਮੂੰਹ ਚਿੜਾ ਰਿਹਾ ਹੈ | ਇਹ ਟੋਇਆ ਇਸ ਕਦਰ ਭਿਆਨਕ ਰੂਪ ਧਾਰ ਚੁੱਕਾ ਹੈ ਕਿ ਕਿਸੇ ਵੀ ਵੱਡੀ ਵਾਪਰਨ ਵਾਲੀ ਦੁਰਘਟਨਾ ਦਾ ਕਾਰਨ ਬਣ ਚੁੱਕਾ ਹੈ |
ਇਸ ਟੋਏ ਬਾਰੇ ਗੱਲ ਕਰਦਿਆਂ ਐਕਸਿਸ ਬੈਂਕ ਦੇ ਮੈਨੇਜਰ ਅਸ਼ੋਕ ਸਰੀਨ, ਉੱਘੇ ਸਮਾਜ ਸੇਵੀ ਰੋਟਰੀ ਕਲੱਬ ਦੇ ਆਗੂ ਰਾਜ ਕੁਮਾਰ, ਰੋਟੇਰੀਅਨ ਵਿਜੈ ਗੁਣਾਚੌਰ, ਐਡਵੋਕੇਟ ਕਮਲਜੀਤ ਸਿੰਘ, ਹਰਮਿੰਦਰ ਸਿੰਘ ਸਰਪੰਚ ਤਲਵੰਡੀ ਫੱਤੂ ਆਦਿ ਸ਼ਖਸ਼ੀਅਤਾਂ ਨੇ ਸੜਕ ਵਿਭਾਗ, ਨਗਰ ਕੌਂਸਲ ਬੰਗਾ, ਫਲਾਈ ਓਵਰ ਅਥਾਰਟੀ ਤੋਂ ਪੁਰਜੋਰ ਕੀਤੀ ਹੈ ਕਿ ਇਸ ਟੋਏ ਨੂੰ ਬਿਨਾ ਦੇਰੀ ਕੀਤੇ ਤੁਰੰਤ ਪੂਰ ਕੇ ਸੜਕ ਨੂੰ ਸਹੀ ਲੰਘਣਯੋਗ ਬਣਾਇਆ ਜਾਵੇ | ਕਿਸੇ ਹਾਦਸੇ ਦੇ ਵਾਪਰਨ ਦੀ ਉਡੀਕ ਨਾ ਕੀਤੀ ਜਾਵੇ |
ਪਿਛਲੀ ਖ਼ਬਰ ਬਰਨਾਲਾ ਕਲਾਂ 'ਚ ਜ਼ਹਿਰੀਲੇ ਹੋਏ ਹਰੇ ਚਾਰੇ ਨਾਲ 5 ਪਸ਼ੂ ਮਰੇ ਅਗਲੀ ਖ਼ਬਰ ਹਰੀਸ਼ ਕੁਮਾਰ ਪਦਉੱਨਤ ਹੋ ਕੇ ਡੀ. ਐਸ. ਪੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।