26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਚੱਕਦਾਨਾ ਦਾ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ

ਅਜੀਤ ਡੈਸਕ 20-06-2025
ਉੜਾਪੜ/ਲਸਾੜਾ, 19 ਜੂਨ (ਲਖਵੀਰ ਸਿੰਘ ਖੁਰਦ)-ਬੀਤੇ ਕੱਲ੍ਹ ਪਿੰਡ ਚੱਕਦਾਨਾ ਦਾ ਹਰਮੇਲ ਸਿੰਘ ਨਾਂਅ ਦਾ ਇਕ ਵਿਆਕਤੀ ਉਸ ਸਮੇਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੂੰ ਕਿਸੇ ਨੇ ਪੁਲਿਸ ਅਫਸਰ ਬਣਕੇ ਫੋਨ ਕੀਤਾ ਕਿ ਤੇਰਾ ਭਤੀਜਾ ਅਸੀਂ ਜਬਰ ਜਨਾਹ ਦੇ ਕੇਸ 'ਚ ਗਿ੍ਫਤਾਰ ਕਰ ਲਿਆ ਹੈ | ਉਨ੍ਹਾਂ ਫੋਨ 'ਤੇ ਹੀ ਮੇਰੇ ਭਤੀਜੇ ਦਾ ਨਾਂਅ ਲੈ ਕੇ ਕਿਸੇ ਨਾਲ ਮੇਰੀ ਗੱਲ ਵੀ ਕਰਾਈ ਅਤੇ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਰੰਤ 50 ਹਜ਼ਾਰ ਰੁਪਏ ਦਿੱਤੇ ਹੋਏ ਅਕਾਂਊਾਟ ਨੰਬਰ 'ਤੇ ਟਰਾਂਸਫਰ ਕਰੋ | ਉਸ ਨੇ ਦੱਸਿਆ ਕਿ ਮੈਂ ਘਬਰਾ ਗਿਆ ਅਤੇ ਬੇਇਜ਼ਤੀ ਦੇ ਡਰੋਂ ਘਰ 'ਚ ਬਿਨਾਂ ਕਿਸੀ ਨਾਲ ਗੱਲ ਕੀਤਿਆਂ ਤੁਰੰਤ ਪੰਜਾਬ ਨੈਸ਼ਨਲ ਬੈਂਕ 'ਚ ਜਾ ਕੇ 50 ਹਜ਼ਾਰ ਰੁਪਏ ਉਕਤ ਅਕਾਂਉਂਟ 'ਚ ਜਮ੍ਹਾਂ ਕਰਵਾ ਦਿੱਤੇ | ਕਾਲਰ ਵਲੋਂ ਦਿੱਤਾ ਬੈਂਕ ਖਾਤਾ ਵੀ ਇਸੀ ਬੈਂਕ ਦਾ ਸੀ | ਕੁਝ ਸਮੇਂ ਬਾਅਦ ਹੀ ਮੈਨੂੰ ਦੁਬਾਰਾ ਫਿਰ ਕਿਸੀ ਹੋਰ ਫੋਨ ਨੰਬਰ ਤੋਂ ਫੋਨ ਆਇਆ (ਜੋ ਸ਼ਾਇਦ ਪਾਕਿਸਤਾਨ ਦਾ ਲਗਦਾ ਹੈ) ਅਤੇ ਉਸੀ ਮਕਸਦ ਲਈ 50 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ | ਇਸ 'ਤੇ ਮੈਂਨੂੰ ਸ਼ੱਕ ਹੋ ਗਿਆ ਅਤੇ ਜਦੋਂ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰਾ ਭਤੀਜਾ ਤਾਂ ਖੇਤਾਂ ਚ ਕੰਮ ਕਰ ਰਿਹਾ ਹੈ | ਇਸ 'ਤੇ ਮੈਨੂੰ ਪਤਾ ਲਗਾ ਕਿ ਮੈਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਹਾਂ | ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਾਈਬਰ ਕ੍ਰਾਈਮ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਐਸ.ਐਸ.ਪੀ ਸਾਹਿਬ ਨੂੰ ਵੀ ਇਸਦੀ ਜਾਂਚ ਕਰਵਾ ਕੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਤਾਂ ਕਿ ਕੋਈ ਹੋਰ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਣੋ ਬੱਚ ਜਾਵੇ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਸਬਜ਼ੀ ਵਾਲੇ ਤੋਂ ਨਕਦੀ ਖੋਹ ਕੇ ਫ਼ਰਾਰ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 11 ਲੱਖ ਦੀ ਧੋਖਾਧੜੀ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।