26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੋਟਰਸਾਈਕਲ ਸਵਾਰ ਸਬਜ਼ੀ ਵਾਲੇ ਤੋਂ ਨਕਦੀ ਖੋਹ ਕੇ ਫ਼ਰਾਰ

ਅਜੀਤ ਡੈਸਕ 20-06-2025
ਸਮੁੰਦੜਾ, 19 ਜੂਨ (ਤੀਰਥ ਸਿੰਘ ਰੱਕੜ)-ਸਮੁੰਦੜਾ ਨੇੜੇ ਇੱਕ ਸਬਜ਼ੀ ਵਾਲੇ ਤੋਂ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਨਕਦੀ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮੁਕੇਸ਼ ਕੁਮਾਰ ਪੁੱਤਰ ਰਾਮ ਮੋਹਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਿਹਾਰ ਤੋਂ ਆ ਕੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਗੜ੍ਹਸ਼ੰਕਰ ਵਿਖੇ ਰਹਿ ਰਿਹਾ ਹੈ | ਅੱਜ ਦੁਪਹਿਰ 2 ਵਜੇ ਦੇ ਕਰੀਬ ਉਹ ਪਿੰਡ ਪਨਾਮ ਤੋਂ ਚੱਕ ਹਾਜੀਪੁਰ ਵੱਲ ਨੂੰ ਸਬਜ਼ੀ ਵਾਲਾ ਰੇਹੜਾ ਲੈ ਕੇ ਸਬਜ਼ੀ ਵੇਚਣ ਲਈ ਜਾ ਰਿਹਾ ਸੀ | ਅਚਾਨਕ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਆਇਆ ਜਿਸਨੇ ਆਪਣਾ ਮੂੰਹ ਪਰਨੇ ਨਾਲ ਢਕਿਆ ਹੋਇਆ ਸੀ | ਉਸਨੇ ਉਸ ਨੂੰ ਘੇਰ ਕੇ 1590 ਰੁਪਏ ਦੇ ਕਰੀਬ ਜ਼ਬਰਦਸਤੀ ਨਕਦੀ ਖੋਹ ਲਈ ਅਤੇ ਮੋਟਰਸਾਈਕਲ ਲੈ ਕੇ ਮੁੱਖ ਸੜਕ ਵੱਲ ਨੂੰ ਫ਼ਰਾਰ ਹੋ ਗਿਆ | ਪੀੜਿਤ ਵਿਅਕਤੀ ਨੇ ਪੁਲਿਸ ਤੋਂ ਇਹੋ ਜਿਹੇ ਨਕਾਬਪੋਸ਼ ਲੁਟੇਰਿਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਪਿੰਡ ਚੱਕਦਾਨਾ ਦਾ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਅਗਲੀ ਖ਼ਬਰ ਪਿੰਡ ਚੱਕਦਾਨਾ ਦਾ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।