ਮੁਕੰਦਪੁਰ, 19 ਜੂਨ (ਅਮਰੀਕ ਸਿੰਘ ਢੀਂਡਸਾ)-ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਮੁਕੰਦਪੁਰ ਵਲੋਂ ਪਹਿਲਾ ਨਾਈਟ ਕਿ੍ਕਟ ਟੂਰਨਾਮੈਂਟ ਕਰਵਾਉਣਾ ਗ੍ਰਾਮ ਪੰਚਾਇਤ ਮੁਕੰਦਪੁਰ ਦਾ ਇੱਕ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਪੰਜਾਬ ਸਕੱਤਰ ਹਰਜੋਤ ਕੌਰ ਲੋਹਟੀਆ ਨੇ ਮੁਕੰਦਪੁਰ ਪੰਚਾਇਤ ਵਲੋਂ ਕਰਵਾਏ ਟੂਰਨਾਮੈਂਟ ਦੌਰਾਨ ਫਿਲੌਰ ਅਤੇ ਛੋਕਰਾਂ ਪਿੰਡ ਦੀਆਂ ਕਿ੍ਕਟ ਟੀਮਾਂ ਦਾ ਮੈਚ ਸ਼ੁਰੂ ਕਰਵਾਉਣ ਸਮੇਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਗ੍ਰਾਮ ਪੰਚਾਇਤ ਮੁਕੰਦਪੁਰ ਦਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਸਰਪੰਚ ਪੰਕਜ ਲੋਹਟੀਆਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਗ੍ਰਾਮ ਪੰਚਾਇਤ, ਐਨ.ਆਰ.ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਮੈਦਾਨ 'ਚ 'ਯੁੱਧ ਨਸ਼ਿਆਂ ਵਿਰੁੱਧ' ਦੇ ਬੈਨਰ ਹੇਠ ਕਰਵਾਇਆ ਗਿਆ | ਪੰਕਜ ਲੋਹਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਹਿੱਸਾ ਬਣਨ ਲਈ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਥਾਂ ਖੇਡਾਂ ਵੱਲ੍ਹ ਪ੍ਰੇਰਿਤ ਕਰਨ ਲਈ ਪਹਿਲਾ ਨਾਈਟ ਕਿ੍ਕਟ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ | ਇਸ ਮੌਕੇ ਅਮਰੀਕ ਕਟਾਰੀਆ, ਬਲਜਿੰਦਰ ਕੁਮਾਰ ਬਿੱਲਾ, ਸੁਖਵਿੰਦਰ ਸੰਗਰ ਹਕੀਮਪੁਰ, ਅਰਜਨ ਦੇਵ, ਗੁਰਮੁਖ ਸਿੰਘ, ਅਮਰਜੀਤ ਬਜਾਜ, ਗੁਰਵਿੰਦਰ ਸਿੰਘ, ਕਸ਼ਮੀਰ ਕੌਰ, ਮਨਮੋਹਨਪ੍ਰੀਤ, ਸੀਤਲ ਬਜਾਜ, ਰਵੀ ਕੁਮਾਰ, ਬਲਜੀਤ ਕੁਮਾਰ, ਡਾ. ਕਸ਼ਮੀਰ ਸਿੰਘ, ਮਹਿੰਦਰ ਸਿੰਘ ਰਾਣਾ, ਨਿਤਨ ਸੇਹਲੀ, ਜਰਨੈਲ ਸਿੰਘ, ਰਾਜਿੰਦਰ ਕੁਮਾਰ, ਪ੍ਰਦੀਪ ਭਨੋਟ, ਰਮਨ ਕੇਸਰ ਆਦਿ ਹਾਜ਼ਰ ਸਨ |