26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਧਕਤਾਣਾ ਵਿਖੇ ਸਰਪੰਚ ਸੁਦੇਸ਼ ਭਾਟੀਆ ਦੇ ਯਤਨਾਂ ਸਦਕਾ ਲਗਵਾਇਆ ਨਵਾਂ ਟਰਾਂਸਫ਼ਾਰਮਰ

ਪਿੰਡ ਧਕਤਾਣਾ ਵਿਖੇ ਨਵਾਂ ਟਰਾਂਸਫ਼ਾਰਮਰ ਲਗਾਏ ਜਾਣ ਮੌਕੇ ਸਰਪੰਚ ਸੁਦੇਸ਼ ਭਾਟੀਆ, ਰਾਮ ਲਾਲ ਭਾਟੀਆ, ਸਰਬਜੀਤ ਸਿੰਘ ਜੇ.ਈ ਅਤੇ ਹਾਜ਼ਰ ਹੋਰ ਵੱਖ-ਵੱਖ ਸ਼ਖ਼ਸੀਅਤਾਂ | ਤਸਵੀਰ : ਨਰੇਸ਼ ਧੌਲ <br/> 20-06-2025
ਬਲਾਚੌਰ, 19 ਜੂਨ (ਨਰੇਸ਼ ਧੌਲ)-ਪਿੰਡ ਧਕਤਾਣਾ ਵਿਖੇ ਬਿਜਲੀ ਦੀ ਸਮੱਸਿਆ ਨੂੰ ਵੇਖਦਿਆਂ ਹੋਇਆਂ ਸਰਪੰਚ ਸੁਦੇਸ਼ ਭਾਟੀਆ ਦੇ ਯਤਨਾਂ ਸਦਕਾ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਪੂਰਨ ਸਹਿਯੋਗ ਨਾਲ ਪਾਵਰਕਾਮ ਵਿਭਾਗ ਬਲਾਚੌਰ ਵਲੋਂ ਬਿਜਲੀ ਵਾਲਾ ਟਰਾਂਸਫ਼ਾਰਮਰ ਲਗਾਇਆ ਗਿਆ | ਸਰਪੰਚ ਸੁਦੇਸ਼ ਭਾਟੀਆ ਨੇ ਦੱਸਿਆ ਕਿ ਪਹਿਲਾ ਟਰਾਂਸਫ਼ਾਰਮਰ 63 ਕੇ.ਵੀ ਦਾ ਲਗਾਇਆ ਹੋਇਆ ਸੀ ਜੋ ਆਏ ਦਿਨ ਆਬਾਦੀ ਵਧਣ ਨਾਲ ਹੁਣ ਓਵਰਲੋਡ ਚੱਲਦਾ ਸੀ | ਜਿਸ ਕਾਰਨ ਬਿਜਲੀ ਸਪਲਾਈ ਸੰਬੰਧੀ ਕਈ ਵਾਰ ਸਮੱਸਿਆ ਪੈਦਾ ਹੁੰਦੀ ਸੀ | ਪ੍ਰੰਤੂ ਸਾਡੀ ਬੇਨਤੀ ਉਪਰੰਤ ਪਾਵਰਕਾਮ ਵਿਭਾਗ ਵਲੋਂ ਇਸ ਨੂੰ 63 ਕੇ.ਵੀ ਦੇ ਬਜਾਏ 100 ਕੇ.ਵੀ ਦੀ ਪਾਵਰ 'ਚ ਬਦਲ ਦਿੱਤਾ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਦੀਆਂ ਪੰਚਾਇਤਾਂ ਵਲੋਂ ਵੀ ਪਿੰਡ ਦੇ ਵਿਕਾਸ ਸੰਬੰਧੀ ਵਧੀਆ ਕਾਰਜ ਕੀਤੇ ਗਏ ਹਨ ਉੱਥੇ ਹੁਣ ਨਵੀਂ ਬਣੀ ਪੰਚਾਇਤ ਵੀ ਸਰਪੰਚ ਸੁਦੇਸ਼ ਭਾਟੀਆ ਦੀ ਅਗਵਾਈ ਹੇਠ ਵਧੀਆ ਸੇਵਾਵਾਂ ਨਿਭਾਅ ਰਹੀ ਹੈ | ਇਸ ਮੌਕੇ ਸਰਪੰਚ ਸੁਦੇਸ਼ ਭਾਟੀਆ, ਸਾਬਕਾ ਸਰਪੰਚ ਮਹਿੰਦਰ ਪਾਲ, ਸਾਬਕਾ ਸਰਪੰਚ ਨੰਦ ਲਾਲ, ਚੌਧਰੀ ਦੁਰਗਾ ਦਾਸ ਇੰਸਪੈਕਟਰ, ਥਾਣੇਦਾਰ ਰਾਮ ਲਾਲ ਭਾਟੀਆ, ਸਬ-ਇੰਸਪੈਕਟਰ ਹੇਮ ਰਾਜ, ਸੁਰਿੰਦਰ ਪੰਜਾਬ ਪੁਲਿਸ, ਬਲਦੇਵ ਰਾਜ ਪੰਚ, ਸੁਰਜੀਤ ਰਾਏ ਪੰਚ, ਨਸੀਬ ਚੰਦ, ਰਾਮ ਲਾਲ, ਦੀਪੀ ਭਾਟੀਆ, ਸੂਰਜ ਭਾਟੀਆ, ਰਾਮ ਦਾਸ, ਤੀਰਥ ਰਾਮ, ਸ਼ਾਮ ਲਾਲ, ਸ਼ੰਟੀ ਚੌਧਰੀ, ਅਸ਼ੋਕ ਚੌਹਾਨ, ਕਾਕਾ ਚੌਧਰੀ, ਦੇਵ ਰਾਜ, ਚਰਨਜੀਤ ਚੰਨੀ, ਸੁਰਿੰਦਰ ਮਾਸਟਰ, ਸੋਢੀ ਭਾਟੀਆ, ਬਲਵੀਰ ਭਾਟੀਆ, ਮੋਹਣ ਲਾਲ ਬਾਗੜੀ, ਬਾਲ ਕਿਸ਼ਨ ਬਾਗੜੀ, ਸਵਰਨ ਚੰਦ ਬਾਗੜੀ, ਬਾਲ ਕਿਸ਼ਨ ਵਪਾਰੀ, ਮਦਨ ਲਾਲ ਚੇਚੀ, ਰਾਮ ਪਾਲ ਕਸਾਣਾ, ਅੱਛਰ ਕਸਾਣਾ ਅਤੇ ਬਿਜਲੀ ਵਿਭਾਗ ਵੱਲੋਂ ਸਰਬਜੀਤ ਸਿੰਘ ਜੇ.ਈ, ਵਿਨੋਦ ਕੁਮਾਰ, ਰਾਹੁਲ ਭੁੱਟਾ, ਸੁਰਿੰਦਰ ਫ਼ੌਜੀ, ਸਰਬਜੀਤ ਸਿੰਘ, ਗਗਨਦੀਪ, ਜਸਵੀਰ ਕੁਮਾਰ, ਅਮਰਜੀਤ ਸਿੰਘ, ਬਲਰਾਮ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਸੰਤੁਲਿਤ ਹੋ ਕੇ ਸਕੂਟਰੀ ਡਿਵਾਈਡਰ ਨਾਲ ਟਕਰਾਈ, 1 ਜ਼ਖ਼ਮੀ ਅਗਲੀ ਖ਼ਬਰ ਖੇਡਾਂ ਹੀ ਤੰਦਰੁਸਤੀ ਦਾ ਅਸਲ ਰਾਜ਼ ਹਨ-ਹਰਜੋਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।