28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਸੰਤੁਲਿਤ ਹੋ ਕੇ ਸਕੂਟਰੀ ਡਿਵਾਈਡਰ ਨਾਲ ਟਕਰਾਈ, 1 ਜ਼ਖ਼ਮੀ

ਅਜੀਤ ਡੈਸਕ 20-06-2025
ਰੱਤੇਵਾਲ, 19 ਜੂਨ (ਅਸ਼ੋਕ ਕੁਮਾਰ ਲੀਲ)-ਫਗਵਾੜਾ-ਰੋਪੜ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਸੁਧਾ ਮਾਜਰਾ ਮੋੜ ਕੋਲ ਇੱਕ ਸਕੂਟਰੀ ਜਿਸ ਨੂੰ ਹਰਪ੍ਰੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸੁਧਾ ਮਾਜਰਾ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਸੁਧਾ ਮਾਜਰਾ ਜਾ ਰਿਹਾ ਸੀ | ਜਦੋਂ ਸੁਧਾ ਮਾਜਰਾ ਮੋੜ ਕੋਲ ਪਹੁੰਚਿਆ ਤਾਂ ਉਸ ਦੀ ਸਕੂਟਰੀ ਅਸੰਤੁਲਿਤ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ | ਜਿਸ 'ਚ ਹਰਪ੍ਰੀਤ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਐੱਸ.ਐੱਸ.ਐੱਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ | ਜਿਨ੍ਹਾਂ ਨੇ ਐੱਨ.ਐੱਚ.ਏ.ਆਈ ਦੀ ਐਬੂਲੈਂਸ ਦੀ ਮਦਦ ਨਾਲ ਉਸਨੂੰ ਸਿਵਲ ਹਸਪਤਾਲ ਬਲਾਚੌਰ 'ਚ ਦਾਖ਼ਲ ਕਰਵਾਇਆ | ਰੋਡ ਨੂੰ ਕਲੀਅਰ ਕਰਵਾ ਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾ ਦਿੱਤਾ ਗਿਆ | ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ |
ਪਿਛਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਦੇ ਅਹੁਦੇਦਾਰਾਂ ਵਲੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਧਕਤਾਣਾ ਵਿਖੇ ਸਰਪੰਚ ਸੁਦੇਸ਼ ਭਾਟੀਆ ਦੇ ਯਤਨਾਂ ਸਦਕਾ ਲਗਵਾਇਆ ਨਵਾਂ ਟਰਾਂਸਫ਼ਾਰਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।