28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੇਵਾ ਸੁਸਾਇਟੀ ਬੰਗਾ ਦੇ ਅਹੁਦੇਦਾਰਾਂ ਵਲੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਾਲ ਮੀਟਿੰਗ

ਸੇਵਾ ਸੁਸਾਇਟੀ ਬੰਗਾ ਦੇ ਮੈਂਬਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ | <br/> 20-06-2025
ਨਵਾਂਸ਼ਹਿਰ, 19 ਜੂਨ (ਜਸਬੀਰ ਸਿੰਘ ਨੂਰਪੁਰ)-ਬੰਗਾ ਹਲਕੇ 'ਚ ਬਹੁਤ ਲੰਬੇ ਸਮੇਂ ਤੋਂ ਲੋੜਵੰਦ ਲੋਕਾਂ ਦੀ ਸੇਵਾ ਕਰਦੀ ਆ ਰਹੀ ਸੇਵਾ ਸੁਸਾਇਟੀ ਬੰਗਾ ਪਿੰਡ-ਪਿੰਡ ਮੈਡੀਕਲ ਕੈਂਪ, ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਭੇਟ ਕਰਨੀਆਂ, ਵਾਤਾਵਰਨ ਸੰਭਾਲ ਪ੍ਰੋਗਰਾਮ 'ਚ ਬੂਟੇ ਦੇਣੇ, ਲੋੜਵੰਦਾਂ ਨੂੰ ਠੰਢ 'ਚ ਗਰਮ ਕੱਪੜੇ ਭੇਟ ਕਰਨੇ ਆਦਿ ਸੇਵਾਵਾਂ ਕਰਦੀ ਆ ਰਹੀ ਹੈ | ਇਸ ਦੇ ਸੇਵਾਦਾਰਾਂ ਵਲੋਂ ਡਿਪਟੀ ਕਮਿਸ਼ਨਰ ਸਰਦਾਰ ਅੰਕੁਰਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਡਿਪਟੀ ਕਮਿਸ਼ਨਰ ਦਾ ਵਿਸ਼ੇਸ਼ ਸਨਮਾਨ ਫਾਊਾਡਰ ਸੇਵਾ ਸੁਸਾਇਟੀ ਬੰਗਾ ਮੈਡਮ ਬਲਦੀਸ਼ ਕੌਰ ਬੰਗਾ ਵਲੋਂ ਕੀਤਾ ਗਿਆ | ਜਿਸ 'ਚ ਸੇਵਾ ਸੁਸਾਇਟੀ ਬੰਗਾ 'ਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਦੱਸਿਆ ਗਿਆ | ਡਿਪਟੀ ਕਮਿਸ਼ਨਰ ਵਲੋਂ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ | ਸੇਵਾ ਸੁਸਾਇਟੀ ਬੰਗਾ ਫਾਉਂਡਰ ਮੈਡਮ ਬਲਦੀਸ਼ ਕੌਰ ਬੰਗਾ, ਪ੍ਰੋਜੈਕਟ ਮੈਨੇਜਰ ਸਤਨਾਮ ਸਿੰਘ ਖਟਕੜ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਮੁੱਖ ਸਲਾਹਕਾਰ ਸਰਦਾਰ ਬਲਵੰਤ ਰਾਏ, ਜਨਰਲ ਸਕੱਤਰ ਸਰਦਾਰ ਮਲਕੀਤ ਸਿੰਘ ਚਾਹਲ, ਦਫ਼ਤਰ ਸਟਾਫ਼ ਸਹਾਇਕ ਸਰਦਾਰ ਜਸਵੀਰ ਸਿੰਘ, ਸਰਦਾਰ ਹਰਪਾਲ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਭੌਰਾ ਵਿਖੇ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਨੇ ਲਾਈਆਂ ਰੌਣਕਾਂ ਅਗਲੀ ਖ਼ਬਰ ਅਸੰਤੁਲਿਤ ਹੋ ਕੇ ਸਕੂਟਰੀ ਡਿਵਾਈਡਰ ਨਾਲ ਟਕਰਾਈ, 1 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।