28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭੌਰਾ ਵਿਖੇ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਨੇ ਲਾਈਆਂ ਰੌਣਕਾਂ

ਅਜੀਤ ਡੈਸਕ 20-06-2025
ਬੰਗਾ, 19 ਜੂਨ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਸਿੱਧ ਚਾਨਣ ਅਤੇ ਬਾਬਾ ਪੰਨੂ ਦੇ ਧਾਰਮਿਕ ਅਸਥਾਨ ਪਿੰਡ ਭੌਰਾ ਵਿਖੇ ਸਮੂਹ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਪੁਰਾਣੇ ਸਮੇਂ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਅਤੇ ਸੁਖਜੀਤ ਕੌਰ ਦੀ ਜੋੜੀ ਨੇ ਆਪਣੇ ਪੁਰਾਣੇ ਅੰਦਾਜ਼ ਨਾਲ ਸਟੇਜ ਪ੍ਰੋਗਰਾਮ ਕਰਕੇ ਖ਼ੂਬ ਰੌਣਕਾਂ ਲਾਈਆਂ | ਇਸ ਦੌਰਾਨ ਸਟੇਜ ਪ੍ਰੋਗਰਾਮ ਮੌਕੇ ਮੁਹੰਮਦ ਸਦੀਕ ਅਤੇ ਸੁਖਜੀਤ ਕੌਰ ਦੀ ਜੋੜੀ ਨੇ ਆਪਣੇ ਪੁਰਾਣੇ ਗੀਤਾਂ ਨੂੰ ਤੂੰਬੀ ਨਾਲ ਗਾ ਕੇ ਝੜੀ ਲਗਾ ਦਿੱਤੀ ਅਤੇ ਦੂਰੋਂ ਨੇੜੇਓ ਆਏ ਦਰਸ਼ਕਾਂ ਦਾ ਗੀਤਾਂ ਨਾਲ ਖ਼ੂਬ ਮਨੋਰੰਜਨ ਕੀਤਾ ਗਿਆ | ਇਸ ਦੌਰਾਨ ਪੰਡਾਲ 'ਚ ਬੈਠੇ ਦਰਸ਼ਕਾਂ ਨੇ ਤਾੜੀਆਂ ਨਾਲ ਗੀਤਾਂ ਦਾ ਸਵਾਗਤ ਕੀਤਾ |
ਇਸ ਮੌਕੇ ਪ੍ਰਧਾਨ ਰਾਮਪਾਲ ਸਰੋਆ, ਕੈਸ਼ੀਅਰ ਸੂਬੇਦਾਰ ਨਸੀਬ ਚੰਦ, ਸੇਵਾਦਾਰ ਸੁਰਿੰਦਰ ਪਾਲ, ਬੀਬੀ ਰਾਣੋ, ਸਰਪੰਚ ਰਣਜੀਤ ਕੁਮਾਰ, ਸਾਬਕਾ ਪੰਚ ਕੁਲਵਿੰਦਰ ਰਾਮ, ਵਰਿੰਦਰ ਬਿੰਦੂ ਭੌਰਾ, ਸਤੀਸ਼ ਭੌਰਾ, ਗੁਰਮਿੰਦਰ ਭੌਰਾ, ਅਨਮੋਲ ਭੋਰਾ, ਧੀਰਜ ਭੌਰਾ, ਬਿੱਕਰ ਭੌਰਾ, ਕੁਲਵੰਤ ਭਾਨਾ ਭੌਰਾ, ਮਾਸਟਰ ਪਰਮਿੰਦਰ, ਜਸ਼ਨਦੀਪ ਭੌਰਾ, ਸੋਖੀ ਭੌਰਾ, ਡਾਕਟਰ ਅਮਰਜੀਤ, ਪ੍ਰੇਮ ਚੰਦ, ਸਾਈ ਜਸਵਿੰਦਰ, ਆਸਾ ਰਾਮ, ਪੱਪੂ ਭੌਰਾ, ਬਲਦੇਵ ਗਹੂੰਣੀਆਂ, ਮੋਹਣ ਭੌਰਾ, ਲਖਬੀਰ ਭੌਰਾ, ਵਿਸ਼ਾਲ ਰਾਮ ਪਾਲ, ਗੋਲਡੀ ਸਰੋਆ, ਧਰੀਸ ਭੌਰਾ, ਵਿਸ਼ਾਲ ਭੌਰਾ, ਰਾਹੁਲ ਭੌਰਾ, ਨੀਰਜ ਭੌਰਾ ਅਤੇ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ |
ਪਿਛਲੀ ਖ਼ਬਰ ਨੋਗੱਜਾ ਪੀਰ ਦੇ ਅਸਥਾਨ ਪਿੰਡ ਥੋਪੀਆਂ ਵਿਖੇ ਸਾਲਾਨਾ ਮੇਲਾ 22 ਤੇ 23 ਨੂੰ ਅਗਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਦੇ ਅਹੁਦੇਦਾਰਾਂ ਵਲੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।