ਬਲਾਚੌਰ, 19 ਜੂਨ (ਨਰੇਸ਼ ਧੌਲ)-ਨੋਗੱਜਾ ਪੀਰ ਦੇ ਅਸਥਾਨ ਪਿੰਡ ਥੋਪੀਆ ਵਿਖੇ ਸਾਲਾਨਾ ਮੇਲਾ 22 ਤੇ 23 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾਦਾਰ ਹੁਸਨ ਲਾਲ ਥੋਪੀਆ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਸੇਵਾਦਾਰਾਂ ਨੇ ਦੱਸਿਆ ਕਿ 22 ਜੂਨ ਦਿਨ ਐਤਵਾਰ ਨੂੰ ਸ਼ਾਮ 4 ਵਜੇ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਸ਼ਾਮ 5 ਵਜੇ ਚਿਰਾਗ਼ ਰੌਸ਼ਨ ਕੀਤਾ ਜਾਵੇਗਾ | ਦੂਸਰੇ ਦਿਨ 23 ਜੂਨ ਨੂੰ ਧਾਰਮਿਕ ਸਟੇਜ ਦੌਰਾਨ ਕਲਾਕਾਰ ਰਕੇਸ਼ ਬੂਲੇਵਾਲੀਆ, ਪ੍ਰੇਮ ਚੰਦ ਯਮਲਾ, ਬਿੱਟੂ ਭੰਗੜਾ ਗਰੁੱਪ, ਸੰਨੀ ਗਾਚਲੀ ਅਤੇ ਚਾਂਦਲਾ ਨੱਕਾਲ ਪਾਰਟੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |